ਚੌਂਕੀਮਾਨ / ਲੁਧਿਆਣਾ : ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਭਾਈ ਵਿਖੇ ਹੋਏ ਮੋਗਾ ਫਿਰੋਜ਼ਪੁਰ ਜ਼ੋਨ ਬੀ ਦੇ ਯੁਵਕ ਅਤੇ ਵਿਰਾਸਤੀ ਮੇਲੇ ਵਿਚ ਖਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੰਸਥਾ ਦੇ ਪਿੰ੍ਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਦੀ ਅਗਵਾਈ, ਇੰਚਾਰਜਾਂ ਦੇ ਸਹਿਯੋਗ ਅਤੇ ਭਾਗੀਦਾਰਾਂ ਦੀ ਸਖ਼ਤ ਮਿਹਨਤ ਸਦਕਾ ਕਾਲਜ ਨੇ 20 ਇਨਾਮ ਪ੍ਰਾਪਤ ਕੀਤੇ।
ਯੁਵਕ ਮੇਲੇ ਵਿਚ ਅੰਗਰੇਜ਼ੀ ਸੁੰਦਰ ਲਿਖਾਈ, ਆਨ ਦਾ ਸਪਾਟ ਪੇਟਿੰਗ, ਲੋਕ ਸਾਜ਼ ਵਿਚ ਪਹਿਲਾ ਇਨਾਮ ਅਤੇ ਅਖਾਣ ਮੁਹਾਵਰੇ ਵਾਰਤਾਲਾਪ ਵਿਚ ਵਿਅਕਤੀਗਤ ਪਹਿਲਾ ਇਨਾਮ,ਗਰੁੱਪ ਸ਼ਬਦ, ਪਰਕਸ਼ਨ, ਨਾਨ-ਪਰਕਸ਼ਨ, ਕਹਾਣੀ ਲੇਖਣ, ਕੁਇਜ਼ ਅਤੇ ਰੰਗੋਲੀ ਵਿਚ ਦੂਜਾ ਸਥਾਨ ਅਤੇ ਵਿਰਾਸਤੀ ਪ੍ਰਸ਼ਨੋਤਰੀ, ਗਿੱਧਾ, ਸੁੰਦਰ ਲਿਖਾਈ, ਕਵਿਤਾ ਲਿਖਣ, ਐਲੋਕੇਸ਼ਨ, ਲੰਬੀ ਹੇਕ ਵਾਲੇ ਗੀਤ, ਫੋਟੋਗ੍ਰਾਫੀ, ਇੰਸਟਾਲੇਸ਼ਨ, ਗਿੱਧਾ ਅਤੇ ਸ਼ਬਦ ਵਿਅਕਤੀਗਤ ਵੰਨਗੀਆਂ ਵਿਚ ਤੀਜਾ ਸਥਾਨ ਹਾਸਿਲ ਕੀਤਾ।
ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਨੇ ਭਾਗੀਦਾਰਾਂ ਨੂੰ ਜਿੱਤ ਅਤੇ ਹਾਰ ਦੋਵਾਂ ਦੇ ਤਜਰਬਿਆਂ ਤੋਂ ਆਪਣੀ ਕਲਾ ਨੂੂੰ ਹੋਰ ਨਿਖਾਰਨ ਦਾ ਯਤਨ ਕਰਨ ਲਈ ਉਤਸ਼ਾਹਿਤ ਕੀਤਾ। ੳੇੁਹਨਾਂ ਵਿਦਿਆਰਥਣਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਉਂਦਿਆਂ ਖੁਸ਼ੀ ਨੂੰ ਸਾਂਝਾ ਕੀਤਾ। ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਨੇ ਕੰਟੀਜੈਂਟ ਇੰਚਾਰਜ ਪੋ੍. ਗਗਨਦੀਪ ਧਾਰਨੀ ਅਤੇ ਸਹਿ- ਕੰਟੀਜੈਂਟ ਇੰਚਾਰਜ ਡਾ. ਗੀਤਾਂਜਲੀ ਅਰੋੜਾ ਅਤੇ ਇੰਚਾਰਜਾਂ ਨੂੰ ਵਿਦਿਆਰਥਣਾਂ ਦੀ ਯੋਗ ਅਗਵਾਈ ਲਈ ਵਧਾਈ ਦਿੱਤੀ।