Connect with us

ਪੰਜਾਬ ਨਿਊਜ਼

ਸ੍ਰੀ ਦਰਬਾਰ ਸਾਹਿਬ ‘ਚ ਸੁਖਬੀਰ ‘ਤੇ ਹੋਏ ਹਮਲੇ ਦੀ ਕੇਜਰੀਵਾਲ ਨੇ ਕੀਤੀ ਸਖ਼ਤ ਨਿੰਦਾ, ਦੇਖੋ ਕਿ ਕਿਹਾ…

Published

on

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ‘ਬਹੁਤ ਵੱਡੀ ਘਟਨਾ’ ਨੂੰ ਟਾਲਣ ਲਈ ਪੰਜਾਬ ਪੁਲਿਸ ਦੀ ਸ਼ਲਾਘਾ ਕੀਤੀ ਹੈ।ਦਿੱਲੀ ਵਿਧਾਨ ਸਭਾ ‘ਚ ਬੋਲਦਿਆਂ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ‘ਬਹੁਤ ਵੱਡੀਆਂ ਤਾਕਤਾਂ’ ਪੰਜਾਬ ਅਤੇ ਸੂਬੇ ਦੇ ਲੋਕਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੀਆਂ ਹਨ।

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ, “ਪੰਜਾਬ ਪੁਲਿਸ ਨੇ ਨਾ ਸਿਰਫ਼ ਇਸ ਘਟਨਾ ਨੂੰ ਟਾਲਿਆ, ਸਗੋਂ ਇਸ ਗੱਲ ਦੀ ਵੀ ਮਿਸਾਲ ਕਾਇਮ ਕੀਤੀ ਕਿ ਕਿਵੇਂ ਕਾਨੂੰਨ ਵਿਵਸਥਾ ਬਣਾਈ ਰੱਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਬਾਦਲ ‘ਤੇ ਹਮਲੇ ਦਾ ਮੁੱਦਾ ਉਠਾਇਆ, ਪਰ ਪਾਰਟੀ ‘ਦਿੱਲੀ ‘ਚ ਕਤਲ, ਬਲਾਤਕਾਰ, ਗੋਲੀਬਾਰੀ’ ‘ਤੇ ਚੁੱਪ ਰਹੀ, ਜਿੱਥੇ ਪੁਲਿਸ ਕੇਂਦਰ ਸਰਕਾਰ ਅਧੀਨ ਆਉਂਦੀ ਹੈ।

ਸ੍ਰੀ ਦਰਬਾਰ ਸਾਹਿਬ ਦੇ ਬਾਹਰ ‘ਸੇਵਕ’ ਵਜੋਂ ਡਿਊਟੀ ’ਤੇ ਤਾਇਨਾਤ ਬਾਦਲ ’ਤੇ ਇੱਕ ਵਿਅਕਤੀ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਮੌਕੇ ’ਤੇ ਮੌਜੂਦ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ, ਜਿਸ ਕਾਰਨ ਗੋਲੀ ਨਹੀਂ ਚੱਲ ਸਕੀ।ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ 2007 ਤੋਂ 2017 ਤੱਕ ਕੀਤੀਆਂ ਗਈਆਂ ਗਲਤੀਆਂ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾਦਾਰ ਵਜੋਂ ਸੁਖਬੀਰ ਦੀ ਸਜ਼ਾ ਦਾ ਅੱਜ ਦੂਜਾ ਦਿਨ ਸੀ।

Facebook Comments

Trending