ਲੁਧਿਆਣਾ : ਕਮਲਾ ਲੋਹਟੀਆ ਸਨਾਤਨ ਧਰਮ ਕਾਲਜ ਦੇ ਬੀਏ ਛੇਵੇਂ ਸਮੈਸਟਰ ਦੇ ਵਿਦਿਆਰਥੀ ਜਸਕਰਨ ਸਿੰਘ ਨੇ ਤੇਲਗੂ ਇੰਡੀਅਨ ਆਈਡਲ ਦੇ ਚੋਟੀ ਦੇ 12 ਪ੍ਰਤੀਯੋਗੀਆਂ ਵਿਚ ਸਥਾਨ ਪ੍ਰਾਪਤ ਕਰਕੇ ਆਪਣੀ ਮਾਤ-ਭੂਮੀ ਦਾ ਮਾਣ ਵਧਾਇਆ ਹੈ। ਪੂਰੇ ਭਾਰਤ ਵਿਚੋਂ ਹਿੱਸਾ ਲੈਣ ਵਾਲੇ ਲਗਭਗ 1 ਲੱਖ (ਇਕ ਲੱਖ) ਪ੍ਰਤੀਯੋਗੀਆਂ ਵਿਚੋਂ ਆਡੀਸ਼ਨਾਂ ਦੇ ਸੱਤ ਪੜਾਵਾਂ ਨੂੰ ਪਿੱਛੇ ਛੱਡਦੇ ਹੋਏ ਜਸਕਰਨ ਸਿੰਘ ਨੂੰ ਇਸ ਮੁਕਾਬਲੇ ਵਿਚ ਚੋਟੀ ਦੇ 12 ਵਿਚ ਚੁਣਿਆ ਗਿਆ ਹੈ।
ਇਸ ਮੁਕਾਬਲੇ ਦਾ ਆਖਰੀ ਪੜਾਅ ਜੂਨ, 2022 ਵਿੱਚ ਹੋਵੇਗਾ। ਜਸਕਰਨ ਤੇਲਗੂ, ਮਲਿਆਲਮ ਅਤੇ ਕੰਨੜ ਵਿੱਚ ਗਾਉਣ ਵਾਲਾ ਉੱਤਰੀ ਭਾਰਤ ਦਾ ਪਹਿਲਾ ਗਾਇਕ ਹੈ। ਉਸ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਕੁਝ ਤਾਮਿਲ, ਤੇਲਗੂ ਅਤੇ ਪੰਜਾਬੀ ਫਿਲਮਾਂ ਲਈ ਗੀਤ ਵੀ ਗਾਏ ਹਨ।
ਪ੍ਰਿੰਸੀਪਲ ਡਾ ਰਾਜੇਸ਼ ਕੁਮਾਰ ਮਰਵਾਹਾ ਨੇ ਜਸਕਰਨ ਸਿੰਘ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ ਅਤੇ ਉਸ ਦੇ ਹੁਨਰ ਅਤੇ ਪ੍ਰਤਿਭਾ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਕਾਲਜ ਨੂੰ ਉਸ ਦੀ ਇਸ ਪ੍ਰਾਪਤੀ ‘ਤੇ ਮਾਣ ਹੈ ਅਤੇ ਨਾਲ ਹੀ ਜਸਕਰਨ ਨੂੰ ਆਗਾਮੀ ਫਾਈਨਲ ਮੁਕਾਬਲੇ (ਤੇਲਗੂ ਇੰਡੀਅਨ ਆਈਡਲ) ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।