ਲੁਧਿਆਣਾ : ਥਾਣਾ ਫੋਕਲ ਪੁਆਇੰਟ ਅਧੀਨ ਰਜੀਵ ਗਾਂਧੀ ਕਾਲੋਨੀ ਇਲਾਕੇ ‘ਚ ਕੂੜੇ ਦੇ ਢੇਰ ਤੋਂ ਇਨਸਾਨੀ ਭਰੂਣ ਬਰਾਮਦ ਹੋਇਆ। ਸੜਕ ਤੋਂ ਲੰਘ ਰਹੇ ਰਾਹਗੀਰ ਦੀ ਭਰੂਣ ਉੱਪਰ ਨਜ਼ਰ ਪਈ ਤਾਂ ਉਸ ਨੇ ਇਹ ਜਾਣਕਾਰੀ ਥਾਣਾ ਫੋਕਲ ਪੁਆਇੰਟ ਪੁਲਿਸ ਨੂੰ ਦਿੱਤੀ। ਇਸ ਮਾਮਲੇ ‘ਚ ਸਹਾਇਕ ਥਾਣੇਦਾਰ ਅਸ਼ੋਕ ਕੁਮਾਰ ਦੇ ਬਿਆਨਾਂ ਉਪਰ ਪੁਲਿਸ ਨੇ ਅਣਪਛਾਤੀ ਮੁਲਜ਼ਮ ਅੋੌਰਤ ਖ਼ਿਲਾਫ਼ ਪਰਚਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਸਹਾਇਕ ਥਾਣੇਦਾਰ ਅਸ਼ੋਕ ਕੁਮਾਰ ਮੁਤਾਬਕ ਸੰਜੈ ਗਾਂਧੀ ਕਾਲੋਨੀ ਵੱਲ ਨੂੰ ਜਾਂਦੀ ਸੜਕ ਦੇ ਕਿਨਾਰੇ ਗੰਦਗੀ ਦੇ ਢੇਰ ‘ਤੇ ਇਨਸਾਨੀ ਭਰੂਣ ਪਿਆ ਵੇਖ ਇਕ ਰਾਹਗੀਰ ਨੇ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਭਰੂਣ ਨੂੰ ਕਬਜ਼ੇ ‘ਚ ਲੈਣ ਮਗਰੋਂ ਸਿਵਲ ਹਸਪਤਾਲ ਭੇਜ ਦਿੱਤਾ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਭਰੂਣ ਦੋ ਤੋਂ ਤਿੰਨ ਮਹੀਨੇ ਦਾ ਜਾਪਦਾ ਸੀ। ਪੁਲਿਸ ਨੇ ਇਸ ਭਰੂਣ ਸੁੱਟਣ ਵਾਲੀ ਕਲਯੁੱਗੀ ਮਾਂ ਦੀ ਗ੍ਰਿਫ਼ਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਹਨ।