ਲੁਧਿਆਣਾ : ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੇ ਪੰਜਾਬ ਦੌਰੇ ਦਾ ਯੂਥ ਕਾਂਗਰਸ ਨੇ ਵਿਰੋਧ ਕੀਤਾ। ਯੂਥ ਕਾਂਗਰਸ ਦੇ ਵਰਕਰ ਅੱਜ ਸ਼ਨੀਵਾਰ ਨੂੰ ਸਮਰਾਲਾ ਚੌਕ ਵਿੱਚ ਇਕੱਠੇ ਹੋਏ ਅਤੇ ਜੇਪੀ ਨੱਡਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ। ਪੁਲਸ ਨੇ ਬੈਰੀਕੇਡਿੰਗ ਕਰ ਕੇ ਉਨ੍ਹਾਂ ਨੂੰ ਰੋਕਿਆ ਜਿਸ ਦੌਰਾਨ ਪੁਲਿਸ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਝੜਪ ਹੋ ਗਈ।
ਕਾਂਗਰਸੀ ਵਰਕਰ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਸਨ। ਸੂਬਾ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿੱਲੋਂ ਤੇ ਹੋਰ ਆਗੂਆਂ ਨੂੰ ਜ਼ਬਰਦਸਤੀ ਬੱਸਾਂ ਵਿਚ ਬਿਠਾਇਆ ਗਿਆ। ਇਸ ਰਸਤੇ ਤੋਂ ਹੀ ਭਾਜਪਾ ਪ੍ਰਧਾਨ ਨੱਢਾ ਨੇ ਗਲਾਡਾ ਗਰਾਊਂਡ ਜਾਣਾ ਸੀ। 250 ਤੋਂ 300 ਦੇ ਲਗਭਗ ਕਾਂਗਰਸੀ ਵਰਕਰ ਮੌਕੇ ‘ਤੇ ਇਕੱਠੇ ਹੋ ਗਏ। ਮੌਕੇ ‘ਤੇ ਵੱਡੀ ਗਿਣਤੀ ਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਯੂਥ ਕਾਂਗਰਸ ਨੇ ਸਵੇਰੇ ਹੀ ਜੇਪੀ ਨੱਡਾ ਦੇ ਦੈਰੇ ਦਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਸੀ। ਨੱਡਾ ਨੇ ਰੈਲੀ ਨੂੰ ਸੰਬੋਧਨ ਕਰਨ ਲਈ ਗਲਾਡਾ ਗਰਾਊਾਡ ਵਿਖੇ ਪਹੁੰਚਣਾ ਸੀ । ਯੂਥ ਕਾਂਗਰਸ ਵਲੋਂ ਜ਼ਿਲ੍ਹਾ ਪ੍ਰਧਾਨ ਯੋਗੇਸ਼ ਚੰਦਾ ਦੀ ਅਗਵਾਈ ਵਿਚ ਸਮਰਾਲਾ ਚੌਕ ਵਿਚ ਵੱਧ ਰਹੇ ਮਹਿੰਗਾਈ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ।