Connect with us

ਅਪਰਾਧ

ਸਵਰਨਕਾਰ ਦੀ ਦੁਕਾਨ ‘ਚੋਂ ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀ

Published

on

Jewelery and cash worth lakhs stolen from goldsmith's shop

ਲੁਧਿਆਣਾ : -ਥਾਣਾ ਦੁੱਗਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਅਵਤਾਰ ਮਾਰਕੀਟ ਵਿਚ ਚੋਰ ਬੀਤੀ ਰਾਤ ਸਵਰਨਕਾਰ ਦੀ ਦੁਕਾਨ ‘ਚੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ। ਇਹ ਘਟਨਾ ਬੀਤੀ ਰਾਤ ਉਸ ਵਕਤ ਵਕਤ ਵਾਪਰੀ, ਜਦੋਂ ਚੋਰ ਅਵਤਾਰ ਮਾਰਕੀਟ ਸਥਿਤ ਬਿੱਲਾ ਜਿਊਲਰ ਦੀ ਦੁਕਾਨ ਦੀ ਦੀਵਾਰ ਤੋੜ ਕੇ ਅੰਦਰ ਦਾਖਲ ਹੋਏ ਅਤੇ ਉਥੇ ਪਈ ਚਾਂਦੀ ਅਤੇ ਡੇਢ ਲੱਖ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ।

ਜਦੋਂ ਸਵੇਰੇ ਮਾਲਕ ਦੁਕਾਨ ‘ਤੇ ਆਇਆ ਤਾਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ, ਜਿਸ ‘ਤੇ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵਲੋਂ ਚੋਰਾਂ ਦੇ ਸੁਰਾਗ ਲਈ ਉੱਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਵੀ ਚੈਕ ਕੀਤੀ ਜਾ ਰਹੀ ਹੈ, ਪਰ ਪੁਲਿਸ ਨੂੰ ਕੋਈ ਸੁਰਾਗ ਨਹੀਂ ਨਹੀਂ ਮਿਲਿਆ। ਦੁਕਾਨਦਾਰ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ‘ਚ ਇਕ ਵਿਅਕਤੀ ਵਲੋਂ ਦੁਕਾਨ ਕਿਰਾਏ ‘ਤੇ ਲਈ ਸੀ, ਪਰ ਇਕ ਮਹੀਨੇ ਦੇ ਬਾਵਜੂਦ ਉਸ ਨੇ ਦੁਕਾਨ ਨਹੀਂ ਖੋਲ੍ਹੀ ਸੀ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Facebook Comments

Trending