ਪੰਜਾਬੀ
ਫ਼ਿਲਮ ‘ਉੱਚਾਈ’ ਦੀ ਸਕ੍ਰੀਨਿੰਗ ’ਤੇ ਪਹੁੰਚੀ ਜਯਾ ਬੱਚਨ ਨੇ ਕੰਗਨਾ ਰਣੌਤ ਨੂੰ ਕੀਤਾ ਨਜ਼ਰਅੰਦਾਜ਼
Published
2 years agoon

‘ਦਿ ਕਸ਼ਮੀਰ ਫ਼ਾਈਲਜ਼’ ਫੇਮ ਅਨੁਪਮ ਖ਼ੇਰ ਨੇ ਬੁੱਧਵਾਰ ਰਾਤ ਨੂੰ ਆਪਣੀ ਆਉਣ ਵਾਲੀ ਫ਼ਿਲਮ ‘ਉੱਚਾਈ’ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ। ਇਸ ਸਪੈਸ਼ਲ ਸਕ੍ਰੀਨਿੰਗ ‘ਚ ਅਕਸ਼ੈ ਕੁਮਾਰ, ਸਲਮਾਨ ਖ਼ਾਨ, ਕੰਗਨਾ ਰਣੌਤ, ਅਭਿਸ਼ੇਕ ਬੱਚਨ, ਭਾਗਿਆਸ਼੍ਰੀ ਤੋਂ ਲੈ ਕੇ ਸਾਰੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਸਕ੍ਰੀਨਿੰਗ ‘ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਜਯਾ ਬੱਚਨ ਵੀ ਪਹੁੰਚੀਆਂ।
ਇਸ ਦੌਰਾਨ ਜਦੋਂ ਦੋਵੇਂ ਆਹਮੋ-ਸਾਹਮਣੇ ਆਏ ਤਾਂ ਕੁਝ ਅਜਿਹਾ ਹੋਇਆ ਕਿ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਉਨ੍ਹਾਂ ‘ਤੇ ਹੀ ਟਿਕ ਗਈਆਂ। ‘ਉੱਚਾਈ’ ਦੀ ਸਪੈਸ਼ਲ ਸਕ੍ਰੀਨਿੰਗ ‘ਤੇ ਜਯਾ ਬੱਚਨ ਕੰਗਨਾ ਰਣੌਤ ਨੂੰ ਨਜ਼ਰਅੰਦਾਜ਼ ਕਰਦੀ ਨਜ਼ਰ ਆ ਰਹੀ ਹੈ।
ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਅਨੁਪਮ ਖ਼ੇਰ ਸਾਰੇ ਮਹਿਮਾਨਾਂ ਦਾ ਸਵਾਗਤ ਕਰ ਰਹੇ ਸਨ। ਇਸ ਦੌਰਾਨ ਜਯਾ ਬੱਚਨ ਨੇ ਹਰੇ ਰੰਗ ਦੀ ਸਾੜੀ ’ਚ ਐਂਟਰੀ ਕੀਤੀ। ਉਸ ਦੇ ਪਿੱਛੇ ਕੰਗਨਾ ਰਣੌਤ ਵੀ ਨਜ਼ਰ ਆ ਰਹੀ ਹੈ। ਜਿੱਥੇ ਇਕ ਪਾਸੇ ਪਾਪਰਾਜ਼ੀ ਕੰਗਨਾ ਨੂੰ ਬੁਲਾ ਰਹੇ ਸੀ। ਉੱਥੇ ਹੀ ਜਯਾ ਬੱਚਨ ਅਦਾਕਾਰਾ ਨੂੰ ਨਜ਼ਰਅੰਦਾਜ਼ ਕਰਦੀ ਅਤੇ ਭਾਗਿਆਸ਼੍ਰੀ ਨੂੰ ਗਲੇ ਲਗਾਉਂਦੀ ਨਜ਼ਰ ਆ ਰਹੀ ਹੈ।
ਜਯਾ ਬੱਚਨ ਕੰਗਨਾ ਦੇ ਸਾਹਮਣੇ ਖੜ੍ਹੀ ਨਜ਼ਰ ਆਉਂਦੀ ਹੈ।ਉਹ ਭਾਗਿਆਸ਼੍ਰੀ ਨੂੰ ਮਿਲਣ ਤੋਂ ਬਾਅਦ ਅਨੁਪਮ ਖ਼ੇਰ ਨੂੰ ਵੀ ਮਿਲਦੀ ਹੈ ਪਰ ਕੰਗਨਾ ਨੂੰ ਨਜ਼ਰਅੰਦਾਜ਼ ਕਰਦੀ ਹੈ। ਇਨ੍ਹਾਂ ਤਸਵੀਰਾਂ ’ਚ ਕੰਗਨਾ ਦੇ ਐਕਸਪ੍ਰੈਸ਼ਨ ਦੇਖ ਕੇ ਤੁਸੀਂ ਕਹੋਗੇ ਕਿ ਮਿਸਿਜ਼ ਬੱਚਨ ਨੇ ਅਦਾਕਾਰਾ ਨੂੰ ਨਜ਼ਰਅੰਦਾਜ਼ ਕੀਤਾ ਸੀ।
ਜਿੱਥੇ ਜਯਾ ਬੱਚਨ ਅਦਾਕਾਰਾ ਨੂੰ ਨਜ਼ਰਅੰਦਾਜ਼ ਕਰਦੀ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਦਾ ਪੁੱਤਰ ਅਭਿਸ਼ੇਕ ਬੱਚਨ ਕੰਗਨਾ ਰਣੌਤ ਨੂੰ ਗਲੇ ਲਗਾਉਂਦੇ ਨਜ਼ਰ ਆਏ। ਫ਼ਿਲਮ ਉੱਚਾਈ ਦੀ ਗੱਲ ਕਰੀਏ ਤਾਂ ਅਨੁਪਮ ਖ਼ੇਰ ਤੋਂ ਇਲਾਵਾ ਇਸ ’ਚ ਅਮਿਤਾਭ ਬੱਚਨ, ਬੋਮਨ ਇਰਾਨੀ, ਡੈਨੀ ਡੇਨਜੋਂਗਪਾ, ਪਰਿਣੀਤੀ ਚੋਪੜਾ ਅਤੇ ਨੀਨਾ ਗੁਪਤਾ ਵਰਗੇ ਸਿਤਾਰੇ ਹਨ। ਉੱਚਾਈ11 ਨਵੰਬਰ 2022 ਨੂੰ ਵੱਡੇ ਪਰਦੇ ’ਤੇ ਰਿਲੀਜ਼ ਹੋ ਰਹੀ ਹੈ।
You may like
-
ਰੇਹੜੀ ਵਾਲਿਆਂ ਨੂੰ ਹਟਾਉਣ ਗਏ ਸਬ-ਇੰਸਪੈਕਟਰ ਨਾਲ ਵਾਪਰੀ ਘਟਨਾ, ਘਟਨਾ ਦੀ ਵੀਡੀਓ ਹੋ ਰਹੀ ਵਾਇਰਲ
-
ਸਕੂਲ ਪ੍ਰਿੰਸੀਪਲ ਦੀ ਵੀਡੀਓ ਨੇ ਮਚਾਈ ਹਲਚਲ, ਕਰ ਰਿਹਾ ਸੀ ਗੰਦੇ ਕੰਮ ਤੇ ਫਿਰ…
-
ਕੰਗਨਾ ਰਣੌਤ ਨੂੰ ਜਾਰੀ ਹੋਇਆ ਨੋਟਿਸ, ਜਾਣੋ ਪੂਰਾ ਮਾਮਲਾ
-
ਕੰਗਨਾ ਰਣੌਤ ਦੇ ਹੱਕ ‘ਚ ਆਏ ਰਵਨੀਤ ਬਿੱਟੂ, ਫਿਲਮ ਐਮਰਜੈਂਸੀ ਬਾਰੇ ਕਹੀ ਇਹ ਵੱਡੀ ਗੱਲ
-
ਜਸਬੀਰ ਜੱਸੀ ਨੇ ਕੰਗਨਾ ਨੂੰ ਕਿਹਾ ਦੇਸ਼ ਲਈ ਖ਼ਤਰਾ, ਦਿੱਤੀ ਇਹ ਚੇਤਾਵਨੀ
-
ਕੰਗਨਾ ਰਣੌਤ ਨੂੰ ਲੈ ਕੇ ਰਾਜਾ ਵੈਡਿੰਗ ਦਾ ਵੱਡਾ ਬਿਆਨ, ਜਨਤਕ ਤੌਰ ‘ਤੇ ਕਹੀਆਂ ਇਹ ਗੱਲਾਂ