ਸ਼ੂਗਰ ਦੇ ਮਰੀਜ਼ਾਂ ਲਈ ਜਾਮਣ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ। ਜਾਮਣ ਖਾਣ ਨਾਲ ਬਲੱਡ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ ਨਾਲ ਹੀ ਕਈ ਹੋਰ ਬੀਮਾਰੀਆਂ ਵੀ ਦੂਰ ਰਹਿੰਦੀਆਂ ਹਨ। ਸ਼ੂਗਰ ਦੇ ਮਰੀਜ਼ਾਂ ਨੂੰ ਰੋਜ਼ਾਨਾ ਖਾਣੀਆਂ ਚਾਹੀਦੀਆਂ ਜਾਮਣਾਂ: ਕਈ ਖੋਜਾਂ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਜਾਮਣ ਦੇ ਬੀਜ ਅਤੇ ਸਿਰਕੇ ਦਾ ਸੇਵਨ ਸ਼ੂਗਰ ਨੂੰ ਕੰਟਰੋਲ ‘ਚ ਰੱਖਦਾ ਹੈ। ਜਾਮਣ ਦੇ ਪੱਤਿਆਂ ‘ਚ ਐਂਟੀ-ਡਾਇਬੀਟਿਕ ਗੁਣ ਹੁੰਦੇ ਹਨ। ਇਸ ਦੇ ਲਈ ਸ਼ੂਗਰ ਦੇ ਰੋਗੀਆਂ ਨੂੰ ਰੋਜ਼ਾਨਾ ਜਾਮਣ ਦੇ ਪੱਤਿਆਂ ਦੀ ਚਾਹ ਪੀਣੀ ਚਾਹੀਦੀ ਹੈ।
ਕਿਸ ਤਰ੍ਹਾਂ ਕਰੀਏ ਜਾਮਣ ਦੀ ਵਰਤੋਂ ?
ਸਭ ਤੋਂ ਪਹਿਲਾਂ ਜਾਮਣ ਨੂੰ ਧੋ ਕੇ ਪੂੰਝ ਲਓ। ਹੁਣ ਇਸ ਦੇ ਬੀਜ ਨੂੰ ਗੁੱਦੇ ਤੋਂ ਅਲੱਗ ਕਰੋ। ਇਸ ਨੂੰ ਦੁਬਾਰਾ ਧੋ ਕੇ ਸੁੱਕੇ ਕੱਪੜੇ ‘ਤੇ ਰੱਖ ਕੇ ਤਿੰਨ ਤੋਂ ਚਾਰ ਦਿਨ ਧੁੱਪ ‘ਚ ਸੁਕਾ ਲਓ। ਚੰਗੀ ਤਰ੍ਹਾਂ ਸੁੱਕਣ ਤੋਂ ਬਾਅਦ ਇਸ ਦੇ ਉੱਪਰ ਪਤਲੇ ਛਿਲਕੇ ਨੂੰ ਉਤਾਰ ਲਓ ਅਤੇ ਇਸ ਨੂੰ ਮਿਕਸਰ ‘ਚ ਪਾ ਕੇ ਚੰਗੀ ਤਰ੍ਹਾਂ ਪੀਸ ਲਓ। ਵਧੀਆ ਨਤੀਜਿਆਂ ਲਈ ਸਵੇਰੇ ਖਾਲੀ ਪੇਟ ਇਸ ਨੂੰ ਦੁੱਧ ‘ਚ ਮਿਲਾ ਕੇ ਸੇਵਨ ਕਰੋ। ਤੁਸੀਂ ਇੱਕ ਗਲਾਸ ਦੁੱਧ ‘ਚ ਇੱਕ ਛੋਟਾ ਚੱਮਚ ਪਾਊਡਰ ਮਿਲਾ ਕੇ ਮਰੀਜ਼ ਨੂੰ ਦਿਓ।
ਸ਼ੂਗਰ ਨੂੰ ਕਿਵੇਂ ਰੋਕਦਾ ਹੈ ਜਾਮਣ : ਜਾਮਣ ਦੇ ਬੀਜਾਂ ‘ਚ ਜੈਮਬੋਲਿਨ ਅਤੇ ਜੈਮਬੋਸਿਨ ਵਰਗੇ ਤੱਤ ਹੁੰਦੇ ਹਨ ਜੋ ਸਟਾਰਚ ਨੂੰ ਸ਼ੂਗਰ ‘ਚ ਬਦਲਣ ਦੀ ਦਰ ਨੂੰ ਹੌਲੀ ਕਰਦੇ ਹਨ। ਇਸਦਾ ਮਤਲਬ ਇਹ ਹੋਇਆ ਕਿ ਤੁਹਾਡੇ ਭੋਜਨ ‘ਚ ਮੌਜੂਦ ਸਟਾਰਚ ਦੇ ਪਾਚਕ ਹੋਣ ਤੋਂ ਬਾਅਦ ਅਚਾਨਕ ਬਲੱਡ ਸ਼ੂਗਰ ਲੈਵਲ ‘ਚ ਵਾਧਾ ਹੋਣ ਦੀ ਸੰਭਾਵਨਾ ਘੱਟ ਹੋਵੇਗੀ। ਇਹ ਟਾਈਪ 2 ਸ਼ੂਗਰ ਦੀ ਸ਼ੁਰੂਆਤ ਨੂੰ ਵੀ ਰੋਕਦਾ ਹੈ।
ਟਾਈਪ 2 ਡਾਇਬਟੀਜ਼ ਦੀ ਸ਼ੁਰੂਆਤ ਨੂੰ ਰੋਕਦੀ ਹੈ ਜਾਮਣ : ਟਾਈਪ 2 ਡਾਇਬਟੀਜ਼ ਵਾਲੇ ਮਰੀਜ਼ਾਂ ਨੂੰ ਵਾਰ-ਵਾਰ ਪਿਆਸ ਲੱਗਣ ਅਤੇ ਯੂਰਿਨ ਪਾਸ ਕਰਨ ਦੀ ਲੋੜ ਹੁੰਦੀ ਹੈ। ਜਾਮਣ ਇਸ ਸਮੱਸਿਆ ਨੂੰ ਘੱਟ ਕਰ ਸਕਦਾ ਹੈ ਕਿਉਂਕਿ ਇਸ ‘ਚ ਗਲਾਈਸੈਮਿਕ ਇੰਡੈਕਸ ਹੁੰਦਾ ਹੈ ਅਤੇ ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ।
ਹੋਰ ਵੀ ਹਨ ਜਾਮਣ ਦੇ ਕਈ ਫ਼ਾਇਦੇ
ਜਾਮਣ ਦੀ ਸੱਕ ਨੂੰ ਜਲਾਕੇ ਇਸ ਦੀ ਸੁਆਹ ਨੂੰ ਸ਼ਹਿਦ ਨਾਲ ਚਬਾਉਣ ਨਾਲ ਰੁੱਕ ਜਾਂਦੀਆਂ ਹਨ ਉਲਟੀਆਂ।
ਜਾਮਣ ਦੇ ਪੱਤਿਆਂ ਨੂੰ ਪਾਣੀ ‘ਚ ਘੋਟ ਕੇ ਕੁਰਲੀ ਕਰਨ ਨਾਲ ਮੂੰਹ ਦੇ ਛਾਲੇ ਹੋ ਜਾਂਦੇ ਹਨ ਠੀਕ।
ਜਾਮਣ ਦੀਆਂ ਗੁੱਠਲੀਆਂ ਨੂੰ ਪੀਸ ਕੇ ਉਸ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਗਲੇ ਹੋ ਜਾਂਦਾ ਹੈ ਠੀਕ।
ਭੋਜਨ ਨੂੰ ਪਚਾਉਣ ਅਤੇ ਭੁੱਖ ਵਧਾਉਣ ਲਈ ਵੀ ਫਾਇਦੇਮੰਦ ਹੈ ਜਾਮਣ।
ਨਮਕ ਦੇ ਨਾਲ ਜਾਮੁਨ ਦਾ ਸੇਵਨ ਕਰਨ ਨਾਲ ਪੇਟ ਦਰਦ, ਦਸਤ ਅਤੇ ਪੇਚਸ਼ ‘ਚ ਵੀ ਮਿਲਦਾ ਹੈ ਫ਼ਾਇਦਾ।
ਜਾਮਣ ਦੇ ਪੱਤਿਆਂ ਦੇ ਰਸ ‘ਚ ਦੁੱਧ, ਸ਼ਹਿਦ ਮਿਲਾ ਕੇ ਪੀਣ ਨਾਲ ਖੂਨੀ ਦਸਤ ‘ਚ ਹੁੰਦਾ ਹੈ ਫ਼ਾਇਦਾ।
ਜਾਮਣ ਦੀ ਗੁੱਠਲੀ ਨੂੰ ਪੀਸਕੇ ਲਗਾਉਣ ਨਾਲ ਮੁਹਾਸੇ ਅਤੇ ਪਿੰਪਲਸ ਤੋਂ ਮਿਲਦੀ ਹੈ ਰਾਹਤ।