ਭਾਰਤ ਵਿਚ ਚਾਹ ਦਾ ਸੇਵਨ ਬਹੁਤ ਜ਼ਿਆਦਾ ਮਾਤਰਾ ਵਿਚ ਹੁੰਦਾ ਹੈ। ਲੋਕਾਂ ਦੇ ਦਿਨ ਦੀ ਸ਼ੁਰੂਆਤ ਚਾਹ ਤੋਂ ਹੁੰਦੀ ਹੈ। ਸਰਦੀਆਂ ਵਿਚ ਚਾਹ ਦੀ ਖਪਤ ਵੱਧ ਜਾਂਦੀ ਹੈ। ਲੋਕ ਸਰਦੀ ਵਿਚ ਗਰਮਾਹਟ ਪਾਉਣ ਲਈ ਦਿਨ ਭਰ ਕਈ ਵਾਰ ਚਾਹ ਪੀਂਦੇ ਹਨ। ਸਿਹਤ ਮਾਹਿਰ ਚਾਹ ਦੇ ਜ਼ਿਆਦਾ ਸੇਵਨ ਤੋਂ ਪਰਹੇਜ਼ ਦੀ ਹਦਾਇਤ ਦਿੰਦੇ ਹਨ। ਜੇਕਰ ਤੁਹਾਨੂੰ ਚਾਹ ਪੀਣੀ ਹੈ ਤਾਂ ਗੁੜ ਦੀ ਚਾਹ ਸਿਹਤ ਲਈ ਬੇਹਤਰ ਬਦਲ ਹੋ ਸਕਦੀ ਹੈ। ਗੁੜ ਸਿਹਤ ਲਈ ਫਾਇਦੇਮੰਦ ਹੁੰਦੀ ਹੈ। ਗੁੜ ਵਿਚ ਭਰਪੂਰ ਪ੍ਰੋਟੀਨ, ਵਿਟਾਮਿਨ ਬੀ12, ਕੈਲਸ਼ੀਅਮ, ਆਇਰਨ ਵਰਗੇ ਪੌਸ਼ਕ ਤੱਤ ਪਾਏ ਜਾਂਦੇ ਹਨ।
ਖੰਡ ਦੀ ਜਗ੍ਹਾ ਗੁੜ ਮਿਲਾ ਕੇ ਤਿਆਰ ਕੀਤੀ ਗਈ ਚਾਹ ਪੀਣ ਨਾਲ ਪਾਚਣ ਤੰਤਰ ਮਜ਼ਬੂਤ ਹੁੰਦਾ ਹੈ। ਇਸ ਦਾ ਰੈਗੂਲਰ ਸੇਵਨ ਕਬਜ਼, ਐਸੀਡਿਟੀ ਦੀ ਸਮੱਸਿਆ ਤੋਂ ਬਚਾਅ ਕਰਨਾ ਹੈ ਤੇ ਪਾਚਣ ਸ਼ਕਤੀ ਨੂੰ ਠੀਕ ਕਰਦਾ ਹੈ। ਜਿਹੜੇ ਲੋਕਾਂ ਨੂੰ ਸਰੀਰ ਵਿਚ ਖੂਨ ਦੀ ਕਮੀ ਦੀ ਸ਼ਿਕਾਇਤ ਹੁੰਦੀ ਹੈ, ਉਨ੍ਹਾਂ ਨੂੰ ਗੁੜ ਦੀ ਚਾਹ ਪੀਣੀ ਚਾਹੀਦੀ ਹੈ।
ਗੁੜ ਨਾਲ ਬਣੀ ਚਾਹ ਵਿਚ ਆਇਰਨ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਸ ਕਾਰਨ ਲਾਲ ਖੂਨ ਕੋਸ਼ਿਕਾਵਾਂ ਦੇ ਨਿਰਮਾਣ ਵਿਚ ਮਦਦ ਮਿਲਦੀ ਹੈ ਤੇ ਹੀਮੋਗਲੋਬਿਨ ਦਾ ਪੱਧਰ ਵੱਧ ਜਾਂਦਾ ਹੈ। ਜੋ ਲੋਕ ਪਤਲੇ ਦਿਖਣ ਲਈ ਭਾਰ ਘਟਾਉਣਾ ਚਾਹੁੰਦੇ ਹਨ,ਉਨ੍ਹਾਂ ਨੂੰ ਚਾਹ ਦੇ ਸੇਵਨ ਤੋਂ ਦੂਰੀ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਚਾਹ ਵਿਚ ਮੌਜੂਦ ਖੰਡ ਦਾ ਸੇਵਨ ਸਰੀਰ ਦਾ ਫੈਟ ਵਧਾਉਂਦਾ ਹੈ।
ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਗੁੜ ਦੀ ਚਾਹ ਫਾਇਦੇਮੰਦ ਹੋ ਸਕਦੀ ਹੈ। ਜੇਕਰ ਤੁਹਾਨੂੰ ਮਾਈਗ੍ਰੇਨ ਦੀ ਸ਼ਿਕਾਇਤ ਹੈ ਤੇ ਅਕਸਰ ਸਿਰਦਰਦ ਰਹਿੰਦਾ ਹੈ ਤਾਂ ਗੁੜ ਦੀ ਚਾਹ ਦਾ ਸੇਵਨ ਰੈਗੂਲਰ ਸ਼ੁਰੂ ਕਰ ਦਿਓ। ਗੁੜ ਵਿਚ ਪਾਏ ਜਾਣ ਵਾਲੇ ਪੋਸ਼ਣ ਤੱਤ ਮਾਈਗ੍ਰੇਨ ਦੀ ਸਮੱਸਿਆ ਤੋਂ ਛੁਟਕਾਰਾ ਦਿਵਾ ਸਕਦੇ ਹਨ।