ਚੰਡੀਗੜ੍ਹ : ਨਸ਼ਾ- ਮੁਕਤ ਅਤੇ ਲਾਲਚ-ਰਹਿਤ ਢੰਗ ਨਾਲ ਵਿਧਾਨ ਸਭਾ ਚੋਣਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ, ਸੂਬੇ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਵੱਖ-ਵੱਖ ਇਨਫੋਰਸਮੈਂਟ ਟੀਮਾਂ ਵਲੋਂ ਜ਼ਾਬਤੇ ਦੀ ਉਲੰਘਣਾ ਦੇ ਸੰਬੰਧ ਵਿਚ 407.15 ਕਰੋੜ ਰੁਪਏ ਦੀ ਕੀਮਤ ਦੀਆਂ ਵਸਤਾਂ ਜ਼ਬਤ ਕੀਤੀਆਂ ਗਈਆਂ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐੱਸ. ਕਰੁਣਾ ਰਾਜੂ ਨੇ ਅੱਜ ਦੱਸਿਆ ਕਿ ਵੱਖ-ਵੱਖ ਨਿਗਰਾਨ ਟੀਮਾਂ ਨੇ ਹੁਣ ਤੱਕ 1.18 ਲੱਖ ਲੀਟਰ ਜਾਇਜ਼ ਸ਼ਰਾਬ, 34650 ਲੀਟਰ ਨਾਜਾਇਜ਼ ਸ਼ਰਾਬ, 15.53 ਲੱਖ ਲੀਟਰ ਲਾਹਣ, 4170 ਕਿਲੋਗ੍ਰਾਮ ਭੁੱਕੀ, 32.70 ਕਿਲੋ ਅਫ਼ੀਮ, 164 ਕਿਲੋ ਗਾਂਜਾ, 33141 ਗ੍ਰਾਮ ਹੈਰੋਇਨ, 263 ਗ੍ਰਾਮ ਸਮੈਕ, 7456 ਗ੍ਰਾਮ ਚਰਸ, 10784 ਕੈਪਸੂਲ, 479 ਸ਼ੀਸ਼ੀਆਂ ਅਤੇ 473733 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।