Connect with us

ਪੰਜਾਬ ਨਿਊਜ਼

ਪੰਜਾਬ ‘ਚ ਪੰਜ ਦਿਨ ਹੋਰ ਪਵੇਗਾ ਮੀਂਹ, ਪੜ੍ਹੋ ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਅਪਡੇਟ

Published

on

It will rain in Punjab for five more days, read the latest update issued by the Meteorological Department

ਲੁਧਿਆਣਾ : ਵੀਰਵਾਰ ਨੂੰ ਸੂਬੇ ਭਰ ਦੇ ਵੱਖ-ਵੱਖ ਹਿੱਸਿਆਂ ’ਚ ਬੱਦਲ ਛਾਏ ਰਹੇ ਤੇ ਕਿਤੇ-ਕਿਤੇ ਮੀਂਹ ਵੀ ਪਿਆ। ਸਭ ਤੋਂ ਜ਼ਿਆਦਾ ਅੰਮ੍ਰਿਤਸਰ ’ਚ 45 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਜਲੰਧਰ ’ਚ 32.5, ਲੁਧਿਆਣਾ ’ਚ 14.6, ਸ਼ਹੀਦ ਭਗਤ ਸਿੰਘ ਨਗਰ ’ਚ 14 ਮਿਲੀਮੀਟਰ ਮੀਂਹ ਪਿਆ।

ਹੁਸ਼ਿਆਰਪੁਰ ’ਚ ਸਭ ਤੋਂ ਵੱਧ 33.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 31, ਲੁਧਿਆਣਾ ਦਾ 31.6, ਪਟਿਆਲਾ ਦਾ 32.7, ਬਠਿੰਡਾ ਦਾ 32.4, ਫ਼ਰੀਦਕੋਟ ਦਾ 30.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਸੂਬੇ ਭਰ ’ਚ ਪੰਜ ਦਿਨਾਂ ਤਕ ਕੁਝ ਹਿੱਸਿਆਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ’ਚ ਕੋਈ ਖ਼ਾਸ ਤਬਦੀਲੀ ਦੇਖਣ ਨੂੰ ਨਹੀਂ ਮਿਲੇਗੀ।

Facebook Comments

Trending