Connect with us

ਪੰਜਾਬੀ

ਮਹਾਂਨ ਸੁਤੰਤਰਤਾ ਸੇਨਾਨੀ ਦੁਵਾਰਕਾ ਨਾਥ ਕੋਟਨੀਸ ਦੀ 80ਵੀ ਬਰਸੀ ਮਨਾਉਣ ਦਾ ਕੀਤਾ ਫੈਸਲਾ

Published

on

It has been decided to commemorate the 80th anniversary of the great freedom fighter Dwarka Nath Kotnis.

ਲੁਧਿਆਣਾ : ਡਾਕਟਰ ਕੋਟਨੀਸ ਐਕੀਊਪੈਂਚਰ ਹਸਪਤਾਲ ਸਲੇਮ ਟਾਬਰੀ, ਲੁਧਿਆਣਾ ‘ਚ ਅੱਜ ਮਨੇਜਮੈਂਟ ਕਮੇਟੀ ਦੀ ਸਾਲਾਨਾ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਉਦੇਸ਼ ਮਹਾਂਨ ਭਾਰਤੀ ਅੰਤਰਰਾਸ਼ਟਰੀ ਸੁਤੰਤਰਤਾ ਸੇਨਾਨੀ ਅਤੇ ਹਿੰਦ-ਚੀਨ ਦੋਸਤੀ ਦੇ ਪ੍ਰਤੀਕ ਦੁਵਾਰਕਾ ਨਾਥ ਕੋਟਨੀਸ ਦੀ 80ਵੀ ਬਰਸੀ ਉੱਤੇ ਲੁਧਿਆਣਾ ਵਿੱਚ 2 ਦਿਨ ਦਾ ਪ੍ਰੋਗ੍ਰਾਮ ਕਰਨ ਦੀ ਸਹਿਮਤੀ ਦਿੱਤੀ ਗਈ ਹੈ। ਇਸ ਪ੍ਰੋਗਰਾਮ ਦੇ ਤਹਿਤ 9 ਦਸੰਬਰ 2022 ਨੂੰ ਮੁਫ਼ਤ ਕੈਂਪ ਲਗਾਇਆ ਜਾਵੇਗਾ।

ਇਸ ਕੈਂਪ ਵਿੱਚ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਇਲਾਵਾ ਕੋਵਿਡ19 ਬਿਮਾਰੀ ਮਾੜੇ ਪ੍ਰਭਾਵ ਨੂੰ ਦੂਰ ਕਰਨ ਲਈ, ਸਰੀਰ ਵਿੱਚ ਦਰਦ, ਸਰੀਰ ਵਿੱਚ ਕਮਜ਼ੋਰੀ ਮਹਿਸੂਸ ਕਰਨਾ, ਨੀਂਦ ਨਾ ਆਉਣਾ, ਫੇਫੜਿਆਂ ਦੀ ਸਮੱਸਿਆਵਾਂ, ਅਤੇ ਬੀਮਾਰੀਆਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਭਾਰਤ ਵਿਚ ਮੈਡੀਕਲ ਐਕੀਊਪੈਚਰ ਅਭਿਆਸ ਨੂੰ ਉਤਸ਼ਾਹਿਤ ਕਰਨ ਅਤੇ ਨਵੀਂਆਂ ਤਕਨੀਕਾਂ ਸਿਖਾਉਣ ਲਈ 10 ਦਸੰਬਰ 2022 ਨੂੰ ਇੱਕ ਮੁਫ਼ਤ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ।

Facebook Comments

Trending