Connect with us

ਖੇਤੀਬਾੜੀ

PAU ਨੇ ਸਰਫੇਸ ਸੀਡਰ ਮਸ਼ੀਨ ਦਾ ਉਤਪਾਦਨ ਕਰਨ ਲਈ 4 ਫਰਮਾਂ ਨੂੰ ਲਾਈਸਿੰਸ ਕੀਤੇ ਜਾਰੀ

Published

on

Issued licenses to 4 firms to manufacture surface seeder machines

ਪੀ ਏ ਯੂ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਅਤੇ ਕਣਕ ਦੀ ਬਿਜਾਈ ਲਈ ਵਿਕਸਿਤ ਕੀਤੀ ਨਵੇਕਲੀ ਸਰਫੇਸ ਸੀਡਰ ਨਾਮਕ ਮਸ਼ੀਨ ਦਾ ਉਤਪਾਦਨ ਕਰਨ ਦੇ ਅਧਿਕਾਰ, ਅਧਿਕਾਰਿਤ ਲਾਈਸੈਂਸ ਰਾਹੀਂ 4 ਖੇਤੀ ਮਸ਼ੀਨਰੀ ਨਿਰਮਾਤਾਵਾਂ ਨੂੰ ਦਿੱਤੇ ਗਏ। ਇਹਨਾਂ ਨਿਰਮਾਤਾਵਾਂ ਵਿੱਚ ਥਿੰਦ ਮਸ਼ਿਨਰੀ ਵਰਕਸ, ਅੰਮਿ੍ਤਸਰ; ਕੇ ਐਸ ਐਗਰੋਟੈਕ, ਮਲੇਰਕੋਟਲਾ; ਅਮਰੀਕ ਐਗਰੀਕਲਚਰ ਇੰਡਸਟਰੀ, ਬਟਾਲਾ ਅਤੇ ਕਿਸਾਨ ਐਗਰੀਕਲਚਰ ਵਰਕਸ, ਤਲਵੰਡੀ ਭਾਈ ਸ਼ਾਮਿਲ ਹਨ। ਇਹਨਾਂ ਫਰਮਾਂ ਨਾਲ ਸਮਝੌਤੇ ਦੀ ਰਸਮ ਵਾਈਸ ਚਾਂਸਲਰ ਡਾ ਸਤਬੀਰ ਸਿੰਘ ਗੋਸਲ ਦੀ ਹਾਜਰੀ ਵਿੱਚ ਹੋਈ।

ਡਾ ਗੋਸਲ ਨੇ ਲਾਈਸੈਂਸ ਲੈਣ ਵਾਲੀਆਂ ਇਹਨਾਂ ਚਾਰੇ ਫਰਮਾਂ ਨੂੰ ਸਰਫੇਸ ਸੀਡਰ ਦਾ ਵਪਾਰਕ ਪੱਧਰ ਤੇ ਮਿਆਰੀ ਨਿਰਮਾਣ ਕਰਨ ਲਈ ਕਿਹਾ ਅਤੇ ਸ਼ੁਭ ਕਾਮਨਾਵਾਂ ਦਿੱਤੀਆ । ਇਸ ਮੌਕੇ ਤੇ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਡਾ ਅਜਮੇਰ ਸਿੰਘ ਢੱਟ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਸਰਫੇਸ ਸੀਡਰ ਤਕਨੀਕ ਅੱਜ ਤੱਕ ਦੀ ਪਰਾਲੀ ਖੇਤਾਂ ਵਿੱਚ ਹੀ ਮੱਲਚ ਦੇ ਰੂਪ ਵਿੱਚ ਸਾਂਭਣ ਅਤੇ ਕਣਕ ਬੀਜਣ ਦੀ ਸਭ ਤੋਂ ਸਰਲ, ਸਸਤੀ ਅਤੇ ਸਟੀਕ ਤਕਨੀਕ ਹੈ । ਇਸ ਮਸ਼ੀਨ ਵਰਤਕੇ 700-800 ਰੁਪਏ ਦੇ ਖਰਚੇ ਨਾਲ ਇੱਕ ਏਕੜ ਕਣਕ ਬੀਜੀ ਜਾ ਸਕਦੀ ਹੈ ਅਤੇ ਵੱਡੇ ਟਰੈਕਟਰ ਦੀ ਵੀ ਲੋੜ ਨਹੀਂ ਪੈਂਦੀ ।

ਡਾ ਗੁਰਸਾਹਿਬ ਸਿੰਘ, ਅਪਰ ਨਿਰਦੇਸ਼ਕ ਖੋਜ (ਫਾਰਮ ਮਸ਼ੀਨਰੀ) ਨੇ ਦੱਸਿਆ ਕਿ ਪੰਜਾਬ ਸਰਕਾਰ ਇਹ ਮਸ਼ੀਨ ਖਰੀਦਣ ਲਈ ਸਹਿਕਾਰੀ ਸਭਾਵਾਂ ਤੇ ਕਿਸਾਨ ਸਮੂਹਾਂ ਨੂੰ 64000/- ਅਤੇ ਨਿੱਜੀ ਕਿਸਾਨਾਂ ਨੂੰ 40000/- ਰੁਪਏ ਦੀ ਸਬਸਿਡੀ ਦੇ ਰਹੀ ਹੈ। ਇਸ ਮੌਕੇ ਡਾ ਗੁਰਜੀਤ ਸਿੰਘ ਮਾਂਗਟ, ਅਪਰ ਨਿਰਦੇਸ਼ਕ ਖੋਜ (ਕਰਾਪ ਇੰਪਰੂਵਮੈਂਟ), ਡਾ ਪੁਸ਼ਪਿੰਦਰ ਸਿੰਘ ਅਪਰ ਨਿਰਦੇਸ਼ਕ ਖੋਜ (ਪੌਦ ਸੁਰੱਖਿਆ), ਡਾ ਮੱਖਣ ਸਿੰਘ ਭੁੱਲਰ, ਮੁਖੀ ਫ਼ਸਲ ਵਿਗਿਆਨ ਵਿਭਾਗ, ਡਾ ਮਹੇਸ਼ ਨਾਰੰਗ, ਮੁਖੀ, ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਅਤੇ ਡਾ ਜਸਬੀਰ ਸਿੰਘ ਗਿੱਲ ਹਾਜਰ ਸਨ।

Facebook Comments

Trending