Connect with us

ਪੰਜਾਬ ਨਿਊਜ਼

ਇਸਰੋ ਦੇ ਵਿਗਿਆਨੀਆਂ ਨੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵਿੱਚ ਦਿੱਤੇ ਵਿਸ਼ੇਸ਼ ਭਾਸ਼ਣ 

Published

on

ISRO scientists gave special talks at Punjab Remote Sensing Centre

ਲੁਧਿਆਣਾ : ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਵਿਖੇ ਨੌਕਰੀ ਕਰ ਰਹੇ ਅਧਿਕਾਰੀਆਂ ਦੇ ਚੱਲ ਰਹੇ ਸਿਖਲਾਈ ਪ੍ਰੋਗਰਾਮ ਦੌਰਾਨ ਅਤੇ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਦੇ ਦੋ ਵਿਗਿਆਨੀ ਡਾ. ਰਾਹੁਲ ਨਿਗਮ ਅਤੇ ਡਾ. ਧਰਮੇਂਦਰ ਪਾਂਡੇ ਆਪਣੇ ਵਿਸ਼ੇਸ਼ ਭਾਸ਼ਣ ਦੇ ਲਈ ਹਾਜ਼ਰ ਹੋਏ । ਡਾ. ਧਰਮਿੰਦਰ ਪਾਂਡੇ ਨੇ ਮਾਈਕ੍ਰੋਵੇਵ ਰਿਮੋਟ ਸੈਂਸਿਗ ਦੀ ਵਰਤੋਂ ਰਾਹੀਂ ਮਿੱਟੀ ਦੀ ਨਮੀ ਦੇ ਤਰੀਕੇ ਸਾਂਝੇ ਕੀਤੇ ।

ਉਹਨਾਂ ਕਿਹਾ ਕਿ ਰਿਮੋਟ ਸੈਂਸਿੰਗ ਤਕਨੀਕ ਦੀ ਵਰਤੋਂ ਖੇਤੀ ਵਿੱਚ ਵਿਸ਼ੇਸ਼ ਤੌਰ ਤੇ ਵੱਖ-ਵੱਖ ਤਰਾਂ ਦੀ ਜ਼ਮੀਨ ਦੀ ਪਛਾਣ ਵੱਖ-ਵੱਖ ਫਸਲਾਂ ਲਈ ਕਰਨ ਪੱਖੋਂ ਹੋ ਰਹੀ ਹੈ । ਉਹਨਾਂ ਇਹ ਵੀ ਕਿਹਾ ਕਿ ਪਾਣੀ ਦੀ ਸਹੀ ਵਰਤੋਂ ਲਈ ਰਿਮੋਟ ਸੈਂਸਿੰਗ ਤਕਨੀਕ ਰਾਹੀਂ ਮਿੱਟੀ ਦੀ ਨਮੀ ਦੇ ਅੰਕੜੇ ਸੈਟਲਾਈਟ ਰਾਹੀਂ ਇਕੱਠੇ ਕੀਤੇ ਜਾਂਦੇ ਹਨ ਅਤੇ ਇਹਨਾਂ ਦੇ ਆਧਾਰ ਤੇ ਵੱਖ-ਵੱਖ ਫ਼ਸਲਾਂ ਲਈ ਸਿੰਚਾਈ ਦੇ ਮਹੱਤਵ ਬਾਰੇ ਨਿਰਣੇ ਤਿਆਰ ਕੀਤੇ ਜਾਂਦੇ ਹਨ ।

ਡਾ. ਰਾਹੁਲ ਨਿਗਮ ਨੇ ਸੋਕੇ ਦੀ ਪਛਾਣ ਸੈਟਲਾਈਟ ਤਕਨਾਲੋਜੀ ਨਾਲ ਕਰਨ ਬਾਰੇ ਆਪਣਾ ਵਿਸ਼ੇਸ਼ ਭਾਸ਼ਣ ਦਿੱਤਾ । ਉਹਨਾਂ ਦੱਸਿਆ ਕਿ ਇਸ ਤਕਨੀਕ ਰਾਹੀਂ ਮਾਨਸੂਨ ਅਤੇ ਹੜਾਂ ਤੋਂ ਇਲਾਵਾ ਵੱਖ-ਵੱਖ ਇਲਾਕਿਆਂ ਵਿੱਚ ਸੋਕੇ ਦੀ ਸਥਿਤੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ । ਡਾ. ਰਾਹੁਲ ਨਿਗਮ ਨੇ ਇਸ ਦੇ ਨਾਲ ਮੌਸਮ ਦੀਆਂ ਭਵਿੱਖਬਾਣੀਆਂ ਬਾਰੇ ਵੀ ਮਹੱਤਵਪੂਰਨ ਨੁਕਤੇ ਸਿਖਿਆਰਥੀਆਂ ਨਾਲ ਸਾਂਝੇ ਕੀਤੇ ।

 

Facebook Comments

Trending