Connect with us

ਪੰਜਾਬੀ

ਪੇਂਡੂ ਖੇਤਰ ਦੇ ਲੋਕਾਂ ਨੂੰ 5-5 ਮਰਲੇ ਦੇ ਪਲਾਟ ਵੰਡਣ ਦੀ ਕੀਤੀ ਸ਼ੁਰੂਆਤ

Published

on

Introduced distribution of 5-5 Marla plots to rural people

ਸ਼੍ਰੀ ਮਾਛੀਵਾੜਾ ਸਾਹਿਬ : ਬਲਾਕ ਪੰਚਾਇਤ ਦਫ਼ਤਰ ਵਿਖੇ 6 ਪਿੰਡਾਂ ਨਾਲ ਸਬੰਧਿਤ 33 ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਪਲਾਟਾਂ ਦੇ ਸਰਟੀਫਿਕੇਟ ਦੇਣ ਉਪਰੰਤ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਦੱਸਿਆ ਕਿ ਪਾਰਟੀ ਸੂਬ ਦੇ ਲੋਕਾਂ ਨਾਲ ਕੀਤਾ ਇੱਕ-ਇੱਕ ਵਾਅਦਾ ਪੂਰਾ ਕਰੇਗੀ।

ਉਨਾਂ ਲੋੜਵੰਦ ਪਲਾਟ ਲੈਣ ਵਾਲੇ ਪਰਿਵਾਰਾਂ ਬਾਰੇ ਦੱਸਿਆ ਕਿ ਹੁਣ ਤੱਕ ਸਾਨੂੰ 1472 ਬੇਨਤੀ ਪੱਤਰ ਪ੍ਰਾਪਤ ਹੋਏ ਹਨ ਜਿਨਾਂ ਦੀ ਛਾਣਬੀਣ ਕਰਨ ਉਪਰੰਤ ਯੋਗ ਪਰਿਵਾਰਾਂ ਨੂੰ ਇਹ ਪਲਾਟ ਵੰਡੇ ਜਾ ਰਹੇ ਹਨ। ਉਨਾਂ ਕਿਹਾ ਕਿ ਇਨਾਂ ਪਲਾਟਾਂ ‘ਤੇ ਆਪਣਾ ਰੈਣ-ਬਸੇਰਾ ਬਣਾਉਣ ਲਈ ਪਲਾਟ ਧਾਰਕਾਂ ਨੂੰ 1 ਲੱਖ 20 ਹਜ਼ਾਰ ਰੁਪਏ ਦੀ ਗ੍ਾਂਟ ਵੀ ਦਿੱਤੀ ਜਾਵੇਗੀ ।

ਉਨਾਂ ਇਹ ਵੀ ਕਿਹਾ ਜੇਕਰ ਕੋਈ ਇਨਾਂ ਪਲਾਟਾਂ ‘ਤੇ 3 ਸਾਲਾਂ ਦੇ ਵਿਚ-ਵਿਚ ਕੋਈ ਮਕਾਨ ਆਦਿ ਨਹੀਂ ਬਣਾਉਂਦਾ ਤਾਂ ਇਹ ਸਰਕਾਰ ਪਲਾਟ ਵਾਪਸ ਲੈ ਲਵੇਗੀ ਅਤੇ ਭਵਿੱਖ ‘ਚ ਇਸ ਨੂੰ ਵੇਚਣ ਵਾਲਿਆਂ ਖਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।

ਇਸ ਮੌਕੇ ਨਗਰ ਕੌਂਸਲ ਸਮਰਾਲਾ ਦੇ ਪ੍ਰਧਾਨ ਕਰਨਵੀਰ ਸਿੰਘ ਿਢੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਬਿਜਲੀ ਰੇਟ ਘਟਾ ਕੇ ਜਿੱਥੇ ਗਰੀਬ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ ਉੱਥੇ ਹਰੇਕ ਵਰਗ ਨੂੰ ਆਰਥਿਕ ਲਾਭ ਮਿਲੇਗਾ ਅਤੇ ਇਸ ਕਾਰਜ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।

Facebook Comments

Trending