ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੇਲਾ ਗਰਾਊਡ ਵਿਖੇ ਲਗਾਈ ਗਈ 10ਵੀਂ ਇੰਨਟੈਕਸ ਪ੍ਰਦਰਸ਼ਨੀ ਕਰੋੜਾਂ ਰੁਪਏ ਦੀ ਵਪਾਰਕ ਪੁੱਛ-ਗਿੱਛ ਅਤੇ 35 ਹਜ਼ਾਰ ਤੋਂ ਵੱਧ ਲੋਕਾਂ ਦੀ ਆਮਦ ਨਾਲ ਸਮਾਪਤ ਹੋ ਗਈ। ਇਹ ਪ੍ਰਦਰਸ਼ਨੀ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟ ਪੰਜਾਬ ਦੇ ਲੁਧਿਆਣਾ ਚੈਪਰ ਅਤੇ ਲੁਧਿਆਣਾ ਸੈਨੇਟਰੀ ਐਂਡ ਪਾਇਪ ਟਰੇਡਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਲਗਾਈ ਗਈ।
ਪ੍ਰਦਰਸ਼ਨੀ ਦੇ ਆਖਰੀ ਦਿਨ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਅਤੇ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆਂ ਪ੍ਰਦਰਸ਼ਨੀ ਦੇਖਣ ਲਈ ਪੁੱਜੇ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਵਿਚ ਗੇੜਾ ਲਗਾ ਕੇ ਵੱਖ-ਵੱਖ ਕੰਪਨੀਆਂ ਦੇ ਸਟਾਲਾਂ ‘ਤੇ ਜਾ ਕੇ ਅਤਿ ਆਧੁਨਿਕ ਉਤਪਾਦ ਦੇਖੇ। ਬ੍ਰਾਂਡ ਅਤੇ ਅੱਪਡੇਟ ਟੈਕਨਾਲੋਜੀ ਨੂੰ ਇੱਕ ਛੱਤ ਹੇਠ ਪ੍ਰਦਰਸ਼ਿਤ ਕੀਤਾ ਗਿਆ ਸੀ।
ਪੂਰੇ ਸ਼ੋਅ ਦੌਰਾਨ, ਪੰਜਾਬ, ਹਰਿਆਣਾ, ਹਿਮਾਚਲ, ਜੰਮੂ, ਉਤਰਾਖੰਡ, ਚੰਡੀਗੜ੍ਹ ਅਤੇ ਪੰਜਾਬ ਭਰ ਦੇ ਕਾਲਜਾਂ ਦੇ 750 ਤੋਂ ਵੱਧ ਆਰਕੀਟੈਕਟਾਂ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਪ੍ਰਦਰਸ਼ਨੀਆਂ ਵਿਚ ਹਿੱਸਾ ਲੈਣ ਵਾਲੀਆਂ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਉਤਪਾਦਾਂ ਬਾਰੇ ਗੱਲਬਾਤ ਕੀਤੀ। ਪ੍ਰਦਰਸ਼ਨੀ ਵਿੱਚ ਆਰਕੀਟੈਕਟਾਂ, ਇੰਟੀਰੀਅਰ ਡਿਜ਼ਾਈਨਰਾਂ ਤੇ ਬਿਲਡਰਾਂ, ਇੰਜੀਨੀਅਰਾਂ, ਹੋਟਲ ਮਾਲਕਾਂ, ਸਲਾਹਕਾਰਾਂ ਤੇ ਖਪਤਕਾਰਾਂ ਲਈ 500 ਤੋਂ ਵੱਧ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ 200 ਤੋਂ ਵੱਧ ਸਟਾਲ ਸਨ।
ਪੰਜਾਬ ਭਰ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲਿਆ ਅਤੇ ਨਵੀਨਤਮ ਡਿਜ਼ਾਈਨ ਪੇਸ਼ ਕੀਤੇ। ਪ੍ਰਦਰਸ਼ਨੀ ਸ਼ਾਨਦਾਰ ਤਰੀਕੇ ਨਾਲ ਸਮਾਪਤ ਹੋਈ ਅਤੇ ਸਾਰੇ ਪ੍ਰਦਰਸ਼ਕਾਂ ਤੇ ਦਰਸ਼ਕਾਂ ਦੁਆਰਾ ਪ੍ਰਬੰਧਾਂ ਅਤੇ ਸਾਰੇ ਬ੍ਰਾਂਡਾਂ ਦੁਆਰਾ ਪ੍ਰਦਰਸ਼ਿਤ ਉਤਪਾਦਾਂ ਦੀ ਪ੍ਰਸ਼ੰਸਾ ਕੀਤੀ ਗਈ। ਪ੍ਰਰਦਸ਼ਨੀ ਨੂੰ ਕਾਮਯਾਬ ਬਨਾਉਣ ਲਈ ਆਰਕੀਟੈਕ ਸੰਜੇ ਗੋਇਲ ਤੇ ਉਨ੍ਹਾਂ ਦੀ ਟੀਮ ਅਤੇ ਗੁਰਵਿੰਦਰ ਸਿੰਘ ਸਚਦੇਵਾ ਪ੍ਰਧਾਨ ਲੁਧਿਆਣਾ ਪਾਇਪ ਐਂਡ ਸੈਨੇਟਰੀ ਟ੍ਰੇਡਰਜ਼ ਐਸੋਸੀਏਸ਼ਨ ਤੇ ਉਨ੍ਹਾਂ ਦੀ ਟੀਮ ਵਲੋਂ ਅਹਿਮ ਯੋਗਦਾਨ ਪਾਇਆ ਗਿਆ।