ਅਪਰਾਧ
ਪੰਜਾਬ ‘ਚ ਅੰਤਰਰਾਜੀ ਗਿ.ਰੋਹ ਦਾ ਪਰਦਾਫਾਸ਼, 4 ਮੈਂਬਰ ਨਾਜਾਇਜ਼ ਹਥਿ/ਆਰਾਂ ਤੇ ਹੈ.ਰੋ/ਇਨ ਸਮੇਤ ਕਾਬੂ
Published
1 year agoon
By
Lovepreet
ਕਪੂਰਥਲਾ: ਕਪੂਰਥਲਾ ਪੁਲਿਸ ਨੇ ਵੱਡੇ ਪੱਧਰ ‘ਤੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 7 ਨਾਜਾਇਜ਼ ਪਿਸਤੌਲਾਂ ਅਤੇ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਕਪੂਰਥਲਾ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ.ਐਸ.ਪੀ. ਵਤਸਲਾ ਗੁਪਤਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚੱਲ ਰਹੀ ਅਪਰਾਧ ਵਿਰੋਧੀ ਮੁਹਿੰਮ ਤਹਿਤ ਐਸ.ਪੀ.(ਡੀ) ਸਰਬਜੀਤ ਰਾਏ ਅਤੇ ਡੀ.ਐਸ.ਪੀ. (ਡੀ) ਗੁਰਮੀਤ ਸਿੰਘ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਨੇ ਪੁਲਸ ਟੀਮ ਸਮੇਤ ਸ਼ਹਿਰ ਦੀ ਕਾਂਜਲੀ ਰੋਡ ‘ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਇਕ ਸ਼ੱਕੀ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਦੋਸ਼ੀ ਨੂੰ ਕਾਬੂ ਕਰ ਲਿਆ, ਜਿਸ ਨੇ ਆਪਣਾ ਨਾਂ ਅਤੇ ਪਤਾ ਨੀਰਜ ਕੁਮਾਰ ਉਰਫ ਧੀਰਜ ਕੁਮਾਰ ਉਰਫ ਧੀਰਜ ਯਾਦਵ ਵਾਸੀ ਜ਼ਿਲਾ ਮੁਜ਼ੱਫਰ ਨਗਰ ਬਿਹਾਰ ਦੱਸਿਆ।
ਮੁਲਜ਼ਮ ਦੀ ਤਲਾਸ਼ੀ ਦੌਰਾਨ ਉਸ ਕੋਲੋਂ 4 ਨਜਾਇਜ਼ ਪਿਸਤੌਲ ਅਤੇ 300 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮ ਅੰਤਰਰਾਜੀ ਖਤਰਨਾਕ ਅਪਰਾਧੀ ਹੈ। ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਨਵੰਬਰ 2023 ਵਿੱਚ ਲੁਧਿਆਣਾ ਜੇਲ੍ਹ ਵਿੱਚੋਂ ਜ਼ਮਾਨਤ ’ਤੇ ਬਾਹਰ ਆਇਆ ਸੀ ਅਤੇ ਇਨ੍ਹਾਂ ਦਿਨਾਂ ਵਿੱਚ ਫ਼ੌਜੀ ਕਲੋਨੀ, ਲੁਧਿਆਣਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ।ਮੁਲਜ਼ਮ ਨੇ ਖੁਲਾਸਾ ਕੀਤਾ ਕਿ ਬਰਾਮਦ ਕੀਤੇ ਪਿਸਤੌਲ ਉਸ ਨੇ ਬਿਹਾਰ ਤੋਂ ਆਪਣੇ ਇੱਕ ਸਾਥੀ ਤੋਂ 25,000 ਰੁਪਏ ਤੋਂ ਲੈ ਕੇ 30,000 ਰੁਪਏ ਵਿੱਚ ਖਰੀਦੇ ਸਨ ਅਤੇ ਉਹ ਇਨ੍ਹਾਂ ਨੂੰ ਪੰਜਾਬ ਵਿੱਚ ਮਹਿੰਗੇ ਭਾਅ ’ਤੇ ਵੇਚਦਾ ਸੀ।
ਮੁਲਜ਼ਮ ਨੂੰ ਮੀਨਾਪੁਰ ਬਿਹਾਰ ਥਾਣੇ ਦੀ ਪੁਲੀਸ ਨੇ ਲੁੱਟ ਦੇ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਮੁਲਜ਼ਮ ਫਰਾਰ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਕਾਬੂ ਕੀਤੇ ਮੁਲਜ਼ਮ ਤੇਜਪਾਲ ਉਰਫ਼ ਲਾਲੀ ਖ਼ਿਲਾਫ਼ ਥਾਣਾ ਕਰਤਾਰਪੁਰ ਵਿੱਚ ਲੜਾਈ-ਝਗੜੇ ਦਾ ਕੇਸ ਦਰਜ ਹੈ। ਤੇਜਪਾਲ ਉਰਫ ਲਾਲੀ ਨੇ ਧੀਰਜ ਕੁਮਾਰ ਅਤੇ ਅੱਬੂ ਵਾਸੀ ਪਿੰਡ ਪੱਡਾ ਨਾਲ ਮਿਲ ਕੇ ਪਿੰਡ ਕੁਦੋਵਾਲ ਥਾਣਾ ਕਰਤਾਰਪੁਰ ਤੋਂ ਮੋਟਰਸਾਈਕਲ ਅਤੇ ਆਈਫੋਨ ਖੋਹ ਲਿਆ ਸੀ।ਚਾਰਾਂ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਇਸ ਮੌਕੇ ਐੱਸ.ਪੀ. (ਡੀ) ਸਰਬਜੀਤ ਰਾਏ, ਡੀ.ਐਸ.ਪੀ. (ਡੀ) ਗੁਰਮੀਤ ਸਿੰਘ ਅਤੇ ਡੀ.ਐਸ.ਪੀ. (ਔਰਤਾਂ ਵਿਰੁੱਧ ਅਪਰਾਧ) ਸਰਵਣ ਸਿੰਘ ਬੱਲ ਅਤੇ ਸੀ.ਆਈ.ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਵੀ ਮੌਜੂਦ ਸਨ।
You may like
-
ਲੁਧਿਆਣਾ ਵਿੱਚ ਚੁੱਕਿਆ ਜਾ ਰਿਹਾ ਹੈ ਵੱਡਾ ਕਦਮ, ਨਵੇਂ ਹੁਕਮ ਜਾਰੀ
-
ਪੰਜਾਬ ਦੇ ਇਸ ਪਿੰਡ ਨੂੰ 30 ਤਰੀਕ ਤੱਕ ਕਰਨਾ ਪਵੇਗਾ ਖਾਲੀ ! ਹੁਕਮ ਹੋਇਆ ਜਾਰੀ
-
ਪੰਜਾਬ ਸਰਕਾਰ ਦਾ ਵੱਡਾ ਐਲਾਨ, ਇਹ ਕੰਮ 30 ਅਪ੍ਰੈਲ ਤੱਕ ਹੋਣ ਪੂਰੇ …
-
ਪੰਜਾਬੀਓ, 24 ਘੰਟਿਆਂ ਦੇ ਅੰਦਰ-ਅੰਦਰ ਤੁਹਾਡੇ ਖਾਤੇ ਚ ਆ ਰਹੇ ਹਨ ਪੈਸੇ ! ਕੀਤਾ ਗਿਆ ਇੱਕ ਵੱਡਾ ਐਲਾਨ
-
ਭ੍ਰਿਸ਼ਟਾਚਾਰ ਵਿਰੁੱਧ ਮੌਕੇ ‘ਤੇ ਕਾਰਵਾਈ ਕਰਦਿਆਂ ਪੰਜਾਬ ਵਿਜੀਲੈਂਸ ਨੇ ਜ਼ਿਲ੍ਹਾ ਮੈਨੇਜਰ ਨੂੰ ਕੀਤਾ ਰੰਗੇ ਹੱਥੀਂ ਕਾਬੂ
-
ਹਲਵਾਰਾ ਹਵਾਈ ਅੱਡਾ ਪ੍ਰੋਜੈਕਟ ਹੋਇਆ ਪੂਰਾ! ਸ਼ੁਰੂਆਤੀ ਪੜਾਅ ‘ਚ ਲੁਧਿਆਣਾ ਤੋਂ ਚੱਲਣਗੀਆਂ 2 ਉਡਾਣਾਂ