Connect with us

ਪੰਜਾਬੀ

ਮਾਸਟਰ ਤਾਰਾ ਸਿੰਘ ਕਾਲਜ ‘ਚ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਆਯੋਜਨ

Published

on

International Women's Day organized at Master Tara Singh College

ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ, ਲੁਧਿਆਣਾ ਵਿਖੇ ਪੋਸਟ ਗ੍ਰੇਜੁਏਟ ਡਿਪਾਰਟਮੇਂਟ ਆਫ਼ ਕਾਮਰਸ ਐਂਡ ਮੈਨੇਜਮੈਂਟ ਵੱਲੋਂ ਪੂਰੇ ਜੋਸ਼ ਅਤੇ ਉਤਸ਼ਾਹ ਦੇ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ । ਇਸ ਸਮਾਗਮ ਦਾ ਵਿਸ਼ਾ ਨਿਰੰਤਰ ਦ੍ਰਿੜ੍ਹਤਾ ਅਤੇ ਅਣਥੱਕ ਮਿਹਨਤ ਦੇ ਨਾਲ ਆਪਣੇ ਆਪ ਨੂੰ ਸਰਵ ਸ੍ਰੇਸ਼ਟ ਬਣਾਉਣ’ਤੇ ਅਧਾਰਿਤ ਸੀ ।

ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੀਆਂ ਵਿਿਦਆਰਥਣਾਂ ਵੱਲੋਂ ਮਸ਼ਹੂਰ ਉੱਦਮੀ ਔਰਤਾਂ ਜਿਵੇਂ ਫਾਲਗੁਨੀ ਨਇਅਰ,ਸਾਇਰੀ ਚਹਿਲ,ਮਲਾਇਕਾ ਦੱਤ ਸਦਾਨੀ,ਸ਼ਾਰਧਾ ਸ਼ਰਮਾ, ਸ਼ਹਿਨਾਜ ਹੂਸੈਨ ਆਦਿ ਸਖਸ਼ੀਅਤਾਂ ਨੂੰ ਆਧਾਰ ਬਣਾ ਕੇ ਪੇਸ਼ਕਾਰੀ ਦਿੱਤੀ। ਜਿਹਨਾਂ ਦੀਆਂ ਸਫਲਤਾ ਦੀਆਂ ਕਹਾਣੀਆਂ ਅੱਜ ਦੀ ਨੋਜਵਾਨ ਔਰਤਾਂ ਲਈ ਪ੍ਰੇਰਨਾ ਹੈ । ਇਕ ਸਮਾਂ ਸੀ ਜਦੋਂ ਲੋਕ ਅੋਰਤ ਨੂੰ ਕਮਜੋਰ ਸਮਝਦੇ ਸੀ ਪਰ ਇਹਨਾਂ ਅੋਰਤਾਂ ਨੇ ਨਵੀਆਂ ਲੀਹਾਂ ਨੂੰ ਅਪਣਾ ਲਿਆ।

ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੋਰ ਨੇ ਸਾਰਿਆ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅੋਰਤਾਂ ਹਰ ਖੇਤਰ ਵਿੱਚ ਮਰਦਾਂ ਦੀ ਤੁਲਨਾਂ ਵਿੱਚ ਵਧੀਆ ਕਾਰਜ਼ੁਗਾਰੀ ਕਰ ਰਹੀਆਂ ਹਨ।ਅਸੀ ਉਹਨਾਂ ਨੂੰ ਆਸਮਾਨ ਵਿੱਚ ਉੱਚੀ ਉਡਾਰੀ ਭਰਦੇ ਹੋਏ ਦੇਖ ਸਕਦੇ ਹਾਂ ਅਤੇ ਹਰ ਉਹ ਮਹਾਨਤਾ ਪ੍ਰਾਪਤ ਕਰ ਸਕੇ ਜੋ ਉਹ ਚਾਹੰੁਦੀਆਂ ਹਨ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਵਰਨ ਸਿੰਘ ਸਕੱਤਰ ਸ. ਗੁਰਬਚਨ ਸਿੰਘ ਜੀ ਪਾਹਵਾ ਅਤੇ ਕਮੇਟੀ ਮੈਂਬਰ ਸਾਹਿਬਾਨ ਨੇ ਸਟਾਫ਼ ਅਤੇ ਵਿਿਦਆਰਥਣਾਂ ਦੇ ਇਨ੍ਹਾਂ ਯਤਨਾਂ ਦੀ ਪ੍ਰਸ਼ੰਸਾ ਕੀਤੀ।

Facebook Comments

Trending