ਲੁਧਿਆਣਾ : ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ, ਲੁਧਿਆਣਾ ਵਿਖੇ ਡਿਗਰੀ ਕਾਲਜ, ਐਜੂਕੇਸ਼ਨ ਕਾਲਜ ਅਤੇ ਫਾਰਮੇਸੀ ਕਾਲਜ ਵਲੋਂ ਸਾਂਝੇ ਤੌਰ ‘ਤੇ ਅੰਤਰਰਾਸ਼ਟਰੀ ਇਸਤਰੀ ਦਿਵਸ ਮਨਾਇਆ ਮਨਾਇਆ ਗਿਆ। ਵਿਸ਼ਾਲ ਪੱਧਰ ‘ਤੇ ਮਨਾਏ ਗਏ ਇਸ ਦਿਵਸ ਨੂੰ ਸਮਰਪਿਤ ਪੋਸਟਰ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਵਿਸ਼ੇਸ਼ ਭਾਸ਼ਣ ਵੀ ਕਰਾਇਆ ਗਿਆ। ਇਸ ਮੌਕੇ ਸਵੈ-ਸੇਵੀ ਸੰਸਥਾ ‘ਸੇਵਾ ਟਰੱਸਟ, ਇੰਗਲੈਂਡ’ ਵਲੋਂ ਵਿਦਿਆਰਥੀਆਂ ਲਈ ਜੂਸ ਦਾ ਫਰੀ ਸਟਾਲ ਲਗਾਇਆ ਗਿਆ।
ਪ੍ਰੋਗਰਾਮ ਦੇ ਦੂਜੇ ਹਿੱਸੇ ਵਿਚ ‘ਡਿਲੀਸ਼ੀਅਸ ਬਾਈਟਸ ਪ੍ਰਾਈਵੇਟ ਲਿਮਟਿਡ’ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਹਰਜੋਤ ਕੌਰ ‘ਗੰਭੀਰ’ ਨੇ ਇਸਤਰੀ ਸਸ਼ਕਤੀਕਰਣ ਵਿਸ਼ੇ ‘ਤੇ ਵਿਸਥਾਰਤ ਭਾਸ਼ਣ ਕੀਤਾ। ਆਪਣੇ ਸੰਬੋਧਨ ਵਿਚ ਉਨ੍ਹਾਂ ਔਰਤਾਂ ਦੀ ਸਮਾਜਕ ਤੇ ਆਰਥਕ ਮਜਬੂਤੀ ਲਈ ਉਨ੍ਹਾਂ ਦਾ ਆਪਣੇ ਪੈਰਾਂ ‘ਤੇ ਖੜ੍ਹੇ ਹੋਣਾ ਜਰੂਰੀ ਦੱਸਿਆ। ਉਨ੍ਹਾਂ ਆਖਿਆ ਕਿ ਇਸ ਉਦੇਸ਼ ਦੀ ਪੂਰਤੀ ਲਈ ਹਰ ਔਰਤ ਆਪਣੇ ਘੱਟ ਜਾਂ ਵੱਧ ਸਾਧਨਾਂ ਰਾਹੀ ਇਸ ਪਾਸੇ ਸ਼ੁਰੂਆਤ ਕਰ ਸਕਦੀ ਹੈ।
ਉਨ੍ਹਾਂ ਆਪਣੀ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵੀ ਆਪਣੇ ਕੰਮ ਦੀ ਸ਼ੁਰੂਆਤ ਘਰੇਲੂ ਬੇਕਰੀ ਦੇ ਰੂਪ ਵਿਚ ਕੀਤੀ ਸੀ, ਜਿਹੜੀ ਕਿ ਅੱਜ ਇਕ ਕੰਪਨੀ ਦਾ ਰੂਪ ਧਾਰਨ ਕਰ ਚੁੱਕੀ ਹੈ। ਪ੍ਰੋਗਰਾਮ ਦੇ ਆਰੰਭ ਵਿਚ ਡਿਗਰੀ ਕਾਲਜ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਵਾਲੇ ਸਮੂਹ ਸ੍ਰੋਤਿਆਂ ਤੇ ਮਹਿਮਾਨਾਂ ਨੂੰ ‘ਜੀ ਆਇਆ’ ਆਖਦਿਆਂ ਉਨ੍ਹਾਂ ਨੂੰ ਅੰਤਰ^ਰਾਸ਼ਟਰੀ ਇਸਤਰੀ ਦਿਵਸ ਦੀ ਮੁਬਾਰਕਵਾਦ ਦਿੱਤੀ ਅਤੇ ਅੰਤ ਵਿਚ ਡਾ. ਸਤਵਿੰਦਰ ਕੌਰ, ਪ੍ਰਿੰਸੀਪਲ, ਕਾਲਜ ਆਫ਼ ਫਾਰਮੇਸੀ ਨੇ ਸਾਰਿਆਂ ਦਾ ਧੰਨਵਾਦ ਕੀਤਾ।