Connect with us

ਪੰਜਾਬੀ

ਬੱਚਿਆਂ ਤੇ ਅਧਿਆਪਕਾਂ ਨੂੰ ਵਾਤਾਵਰਣ ‘ਚ ਫੈਲ ਰਹੇ ਪ੍ਰਦੂਸ਼ਣ ਬਾਰੇ ਕਰਵਾਇਆ ਜਾਣੂ

Published

on

Inform the children and teachers about the pollution spreading in the environment

ਈਸੜੂ/ ਲੁਧਿਆਣਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿਖੇ ਪ੍ਰਿੰਸੀਪਲ ਨਿਰਮਲ ਸਿੰਘ ਦੀ ਅਗਵਾਈ ‘ਚ ਵਾਤਾਵਰਨ ਸੰਭਾਲ ਦਿਵਸ ਮਨਾਇਆ ਗਿਆ, ਜਿਸ ‘ਚ ਸਟੇਟ ਐਵਾਰਡੀ ਗੁਰਮੀਤ ਸਿੰਘ ਬਾਵਾ ਨੇ ਬੱਚਿਆਂ ਤੇ ਅਧਿਆਪਕਾਂ ਨੂੰ ਵਾਤਾਵਰਣ ‘ਚ ਫੈਲ ਰਹੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ।

ਬਾਵਾ ਨੇ ਵਾਤਾਵਰਣ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਾਉਣ ਲਈ ਪੇ੍ਰਿਤ ਕੀਤਾ। ਡਾ. ਵਿਨੋਦ ਗੁਪਤਾ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਆਪਣੀ ਲੜਕੀ ਦੀ ਯਾਦ ‘ਚ 121 ਬੂਟੇ ਵੰਡੇ। ਸਟੇਜ ਸਕੱਤਰ ਦੀ ਭੂਮਿਕਾ ਕੋਮਲ ਸ਼ਰਮਾ ਨੇ ਨਿਭਾਈ।

ਪ੍ਰਿੰਸੀਪਲ ਨਿਰਮਲ ਸਿੰਘ ਨੇ ਬੂਟੇ ਵੰਡਣ ਲਈ ਡਾ. ਵਿਨੋਦ ਗੁਪਤਾ ਤੇ ਗੁਰਮੀਤ ਸਿੰਘ ਬਾਵਾ ਦਾ ਧੰਨਵਾਦ ਕੀਤਾ। ਇਸ ਮੌਕੇ ਰਸ਼ਪਾਲ ਕੌਰ, ਸੋਨੀਆ, ਰਮਨੀਤ ਕੌਰ, ਸਰਬਜੀਤ ਕੌਰ, ਹਰਵਿੰਦਰ ਕੌਰ, ਨੀਨਾ ਸ਼ਰਮਾ, ਰਾਜਬੀਰ ਸਿੰਘ, ਸੋਹਨ ਸਿੰਘ, ਸੁਦੇਸ਼ ਕੁਮਾਰ ਹਾਜ਼ਰ ਸਨ।

Facebook Comments

Trending