Connect with us

ਪੰਜਾਬੀ

ਮਿਕਸਡ ਲੈਂਡ ਯੂਜ਼ ਮੁੱਦੇ ਦੇ ਹੱਲ ਦੀ ਮੰਗ ਨੂੰ ਲੈ ਕੇ ਸਨਅਤਕਾਰ ਲੜੀਵਾਰ ਧਰਨੇ ‘ਤੇ ਬੈਠੇ

Published

on

Industrialists sat on a series of dharnas demanding a solution to the mixed land use issue

ਲੁਧਿਆਣਾ : ਪੰਜਾਬ ਸਰਕਾਰ ਨੇ ਮਿਕਸਡ ਲੈਂਡ ਯੂਸ ਵਾਲੇ ਖੇਤਰਾਂ ਵਿੱਚ ਕੰਮ ਕਰਨ ਦੀ ਮਿਆਦ ਨੂੰ 5 ਸਾਲਾਂ ਲਈ ਵਧਾਉਣ ਦਾ ਐਲਾਨ ਕੀਤਾ ਹੈ, ਪਰ ਇਸਨੂੰ ਕਦੇ ਵੀ ਸੂਚਿਤ ਨਹੀਂ ਕੀਤਾ ਗਿਆ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਦੇ ਮਿਕਸਡ ਲੈਂਡ ਯੂਸ ਵਾਲੇ ਖੇਤਰਾਂ ਵਿੱਚ ਸਥਾਪਤ ਉਦਯੋਗਾਂ ਨੂੰ ਸਿਰਫ 31 ਜੁਲਾਈ 2023 ਤੱਕ ਚਲਾਉਣ ਲਈ ਸਹਿਮਤੀ ਦੇ ਰਿਹਾ ਹੈ। ਉਸ ਤੋਂ ਬਾਅਦ ਇੰਡਸਟਰੀ ਨੂੰ ਆਪਣਾ ਕੰਮਕਾਜ ਬੰਦ ਕਰਨਾ ਪੈਣਾ ਹੈ ।

ਮਨਮੋਹਨ ਸਿੰਘ ਉੱਭੀ ਪ੍ਰਧਾਨ ਦਸ਼ਮੇਸ਼ ਸਮਾਲ ਸਕੇਲ ਐਸੋਸੀਏਸ਼ਨ ਦੀ ਅਗਵਾਈ ਹੇਠ.ਰਜਿੰਦਰ ਸਿੰਘ ਸਰਹਾਲੀ ਲੁਧਿਆਣਾ ਐਫਲੂਐਂਟ ਐਂਡ ਟਰੀਟਮੈਂਟ ਸੋਸਾਇਟੀ, ਸੁਰਿੰਦਰ ਪਾਲ ਸਿੰਘ ਮੱਕੜ ਸਮਾਲ ਸਕੇਲ ਮੈਨੂਫੈਕਚਰਰ ਐਸੋਸੀਏਸ਼ਨ ਅਤੇ ਯਾਦਵਿੰਦਰ ਸਿੰਘ ਮਣਕੂ ਸਮਾਲ ਸਕੇਲ ਮੈਨੂਫੈਕਚਰਰਜ਼ ਐਸੋਸੀਏਸ਼ਨ ਨਿਊ; ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਦੇ ਦਫਤਰ ਮੂਹਰੇ ਧਰਨਾ ਦਿੰਦਿਆਂ ਮਿਕਸਡ ਲੈਂਡ ਯੂਜ਼ ਵਾਲੇ ਖੇਤਰ ਲੁਧਿਆਣਾ ਦੇ ਮਨੋਨੀਤ ਉਦਯੋਗਿਕ ਖੇਤਰਾਂ ਵਜੋਂ ਮਾਣਤਾ ਦੇਣ ਦੀ ਮੰਗ ਕੀਤੀ |

ਜ਼ਿਕਰਯੋਗ ਹੈ ਕਿ ਭਾਰਤ ਦੇ ਕੁੱਲ ਸਾਈਕਲ ਅਤੇ ਸਿਲਾਈ ਮਸ਼ੀਨ ਉਦਯੋਗ ਦਾ 75% ਤੋਂ ਵੱਧ, ਲੁਧਿਆਣਾ ਤੋਂ ਸੰਚਾਲਿਤ ਹੈ, ਜਿਸ ਵਿੱਚੋਂ 90% ਮਿਕਸਡ ਲੈਂਡ ਯੂਸ ਵਾਲੇ ਖੇਤਰਾਂ ਤੋਂ ਕੰਮ ਕਰਦੇ ਹਨ ਅਤੇ ਐਮ ਐਸ ਐਮ ਈ ਅਧੀਨ ਰਜਿਸਟਰਡ ਹਨ ਅਤੇ ਪਿਛਲੇ 60-70 ਸਾਲਾਂ ਤੋਂ ਕੰਮ ਕਰ ਰਹੇ ਹਨ। ਇਸ ਮੌਕੇ ਸਨਅਤਕਾਰਾਂ ਨੇ ਕਿਹਾ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਸਨਅਤਕਾਰ 10 ਮਈ 2023 ਤੋਂ ਭੁੱਖ ਹੜਤਾਲ ਕਰਨਗੇ।

Facebook Comments

Trending