Connect with us

ਪੰਜਾਬੀ

ਮਾਸਟਰ ਤਾਰਾ ਸਿੰਘ ਕਾਲਜ ਦੇ MFDM ਵਿਭਾਗ ਵੱਲੋਂ ਉਦਯੋਗਿਕ ਦੌਰੇ ਦਾ ਆਯੋਜਨ

Published

on

Industrial visit organized by MFDM department of Master Tara Singh College for Women

ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ ਲੁਧਿਆਣਾ ਦੇ ਐੱਮ.ਐੱਫ.ਡੀ.ਐੱਮ ਵਿਭਾਗ ਦੇ ਵਿਦਿਆਰਥੀ ਉਦਯੋਗਿਕ ਦੌਰੇ ਲਈ ਜਗਦੰਬਾ ਐਕਸਪੋਰਟ ਪ੍ਰਾਈਵੇਟ ਲਿਮਿਟੇਡ ਵਿਖੇ ਗਏ। ਐੱਮ ਡੀ ਪ੍ਰੋਫੈਸਰ ਸੂਰਜ ਸ਼ਰਮਾ ਅਤੇ ਪਵਨ ਸ਼ਰਮਾ ਵੱਲੋਂ ਐੱਮ.ਐੱਫ.ਡੀ.ਐੱਮ ਅਤੇ ਹੋਮ ਸਾਇੰਸ ਵਿਭਾਗ ਦੇ ਮੁਖੀ ਸ਼੍ਰੀਮਤੀ ਅਵਨਿੰਦਰ ਕੌਰ ਅਤੇ ਵਿਦਿਆਰਥਣਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਜਿੱਥੇ ਵਿਦਿਆਰਥਣਾਂ ਨੂੰ ਕੱਪੜਾ ਬਣਾਉਣ ਦੀਆ ਵਿਭਿੰਨ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ।

ਭੁਪਿੰਦਰ ਸਿੰਘ ਬਖਸ਼ੀ ਨੇ ਵਿਦਿਆਰਥਣਾਂ ਨੂੰ ਮਿਲ ਦਾ ਦੌਰਾ ਕਰਵਾਇਆ ਅਤੇ ਉਨ੍ਹਾਂ ਨੂੰ ਧਾਗੀ ਤੋਂ ਕੱਪੜਾ ਤਿਆਰ ਹੋਣ ਦੀ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ। ਵਿਦਿਆਰਥਣਾਂ ਨੇ ਆਰ. ਟੈਕਸ ਪ੍ਰਾਈਵੇਟ ਲਿਮਟਿਡ ਦਾ ਵੀ ਦੌਰਾ ਕੀਤਾ ਜਿਥੇ ਸ੍ਰੀ ਮਨਦੀਪ ਸਿੰਘ ਨੇ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦਿਆਂ ਉਨਾਂ ਨੂੰ ਫ਼ੈਸ਼ਨ ਉਦਯੋਗ ਵਿੱਚ ਰੁਜ਼ਗਾਰ ਦੇ ਵਿਭਿੰਨ ਮੌਕਿਆਂ ਬਾਰੇ ਜਾਣਕਾਰੀ ਦਿੰਦਿਆਂ ਇਸ ਉਦਯੋਗ ਵਿਚਲੀਆਂ ਨਵੀਆਂ ਤਕਨੀਕਾਂ, ਤਰੀਕਿਆਂ ਅਤੇ ਮਸ਼ੀਨਰੀ ਬਾਰੇ ਦੱਸਿਆ।

Facebook Comments

Trending