ਸ਼੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਦੇ ਉਦਯੋਗਿਕ ਸੰਸਥਾਨ ਇੰਟਰਫੇਸ ਅਤੇ ਪਲੇਸਮੈਂਟ ਸੈੱਲ.ਦੇ ਮਾਰਗ ਦਰਸ਼ਨ ਹੇਠ ਬੀ. ਬੀ. ਏ.( ਭਾਗ ਪਹਿਲਾ) ਦੇ 41 ਵਿਦਿਆਰਥੀਆਂ ਨੂੰ ਇੰਦਰਾ ਹੌਜ਼ਰੀ, ਲੁਧਿਆਣਾ ਦਾ ਉਦਯੋਗਿਕ ਦੌਰਾ ਕਰਵਾਇਆ ਗਿਆ। ਡਾ. ਸੰਦੀਪ ਬਾਂਸਲ ਅਤੇ ਪ੍ਰੋ ਪ੍ਰੀਤੀ ਜੈਨ ਦੀ ਯੋਗ ਅਗਵਾਈ ਹੇਠ ਵਿਦਿਆਰਥੀ ਇਸ ਉਦਯੋਗਿਕ ਦੌਰੇ ‘ਤੇ ਗਏ ।
ਇੰਦਰਾ ਹੌਜ਼ਰੀ ਦੇ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਉਤਪਾਦਨ ਪ੍ਰਕਿਰਿਆ, ਲੇਜ਼ਰ ਪ੍ਰਿੰਟਿੰਗ, ਕਸੀਦਾਕਾਰੀ ਅਤੇ ਵੱਖ- ਵੱਖ ਵਿਭਾਗਾਂ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਉਤਪਾਦਨ ਪ੍ਰਕਿਰਿਆ ਅਤੇ ਕਾਰੋਬਾਰ ਦੇ ਵੱਖ- ਵੱਖ ਅੰਗਾਂ ਬਾਰੇ ਡੂੰਘੀ ਜਾਣਕਾਰੀ ਇਕੱਤਰ ਕੀਤ । ਵਿਦਿਅਾਰਥੀਅਾਂ ਵੱਲੋਂ ਲੁਧਿਆਣਾ ਦੀ ਸ਼ਾਨ ਹੌਜ਼ਰੀ ਉਦਯੋਗ ਦੀਆਂ ਬਰੀਕੀਆਂ ਦੀ ਨੀਝ ਨਾਲ ਘੋਖ ਕੀਤੀ ਗਈ ।