ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ ,ਲੁਧਿਆਣਾ ਦੀਆਂ ਫੈਸ਼ਨ ਡਿਜਾਈਨਿੰਗ ਅਤੇ ਮੈਨੇਜਮੈਂਟ ਵਿਭਾਗ ਦੀਆਂ ਵਿਦਿਆਰਥਣਾਂ ਨੇ ਵਕਰਤੰਡ ਇੰਪੈਕਸ ਪ੍ਰਾਇਵੇਟ ਲਿਮਟਡ ਵਿਖੇ ਉਦਯੋਗਿਕ ਦੌਰਾ ਕੀਤਾ,ਜਿੱਥੇ ਐਮ.ਡੀ. ਐੱਸ . ਪੀ. ਸ਼ਰਮਾ ਅਤੇ ਅਭਿਸ਼ੇਕ ਸ਼ਰਮਾ ਨੇ ਵਿਭਾਗ ਦੀਆਂ ਵਿਿਦਆਰਥਣਾਂ ਅਤੇ ਐਮ..ਐਫ. ਡੀ.ਐਮ. ਤੇ ਹੋਮ ਸਾਇੰਸ ਵਿਭਾਗ ਦੇ ਸ਼੍ਰੀਮਤੀ ਅਵਨਿੰਦਰ ਕੌਰ,ਮਿਸ ਮਗਨਪ੍ਰੀਤ ਅਤੇ ਸ਼੍ਰੀਮਤੀ ਸਾਕਸ਼ੀ ਦਾ ਨਿੱਘਾ ਸਵਾਗਤ ਕੀਤਾ।
ਸ਼੍ਰੀਮਾਨ ਭੁਪਿੰਦਰ ਸਿੰਘ ਬਖਸ਼ੀ ਨੇ ਵਿਦਿਆਰਥਣਾਂ ਨੂੰ ਮਿੱਲ ਦੇ ਦੌਰੇ ਦੌਰਾਨ ਧਾਗੇ ਤੋੰ ਕੱਪੜਾ ਬਣਾਉਣ ਦੀ ਪ੍ਰੀਕ੍ਰਿਆ ਤੋਂ ਜਾਣੂ ਕਰਵਾਇਆ। ਵਕਰਤੰਡ ਇੰਪੈਕਸ ਨੇ ਵਿਦਿਆਰਥਣਾਂ ਨੂੰ ਫੈਸ਼ਨ ਉਦਯੋਗ ਵਿੱਚ ਕਾਮਯਾਬ ਬਣਨ ਲਈ ਵੱਖ ਵੱਖ ਸਿਖਲਾਈ ਮੌਕਿਆਂ ਬਾਰੇ ਜਾਣਕਾਰੀ ਵੀ ਪ੍ਰਦਾਨ ਕੀਤੀ।
ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਨੇ ਵਕਰਤੰਡ ਇੰਪੈਕਸ ਲਿਿਮਟਡ ਦੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ,ਵਿਭਾਗ ਦੇ ਇਸ ਉਦਮ ਦੀ ਸ਼ਲਾਂਘਾ ਕੀਤੀ ਅਤੇ ਉਹਨਾਂ ਨੂੰ ਭਵਿੱਖ ਵਿੱਚ ਵੀ ਵਿਿਦਆਰਥਣਾਂ ਦੇ ਗਿਆਨ ਵਿੱਚ ਵਾਧਾ ਕਰਨ ਵਾਲੇ ਅਜਿਹੇ ਮੌਕੇ ਸਿਰਜਣ ਲਈ ਪ੍ਰੇਰਨਾ ਦਿੱਤੀ।