Connect with us

ਪੰਜਾਬੀ

DGSG ਪਬਲਿਕ ਸਕੂਲ ‘ਚ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਅਜ਼ਾਦੀ ਦਿਹਾੜਾ

Published

on

Independence Day was celebrated with enthusiasm and enthusiasm in DGSG Public School

ਲੁਧਿਆਣਾ : ਅਜ਼ਾਦੀ ਨੂੰ ਮੁੱਖ ਰੱਖਦੇ ਹੋਏ ਭਾਰਤ ਸਰਕਾਰ ਨੇ “ਮੇਰੀ ਮਾਟੀ ਮੇਰਾ ਦੇਸ਼” ਨਾਮ ਦੀ ਮੁਹਿੰਮ ਨੂੰ ਸ਼ੁਰੂ ਕੀਤਾ ਜਿਸ ਦਾ ਉਦੇਸ਼ ਦੇਸ਼ਵਾਸੀਆਂ ਵਿੱਚ ਦੇਸ਼ ਪ੍ਰਤੀ ਪਿਆਰ,ਤਿਆਗ ਦੀ ਭਾਵਨਾ ਨੂੰ ਉਜਾਗਰ ਕਰਨਾ ਤੇ ਨਾਲ ਹੀ ਆਪਣੇ ਉਨ੍ਹਾਂ ਦੇਸ਼ ਭਗਤਾਂ ਦੀ ਯਾਦ ਦਿਵਾਉਣਾ ਹੈ ਜਿਨ੍ਹਾਂ ਨੇ ਆਪਣੇ ਦੇਸ਼ ਨੂੰ ਅਜ਼ਾਦ ਕਰਵਾਉਣ ਦੀ ਖਾਤਰ ਆਪਣੀ ਜਾਨ ਤੱਕ ਦੀ ਪਰਵਾਹ ਨਾ ਕੀਤੀ। ਇਸ ਮੁਹਿੰਮ ਦੇ ਤਹਿਤ ਡੀ.ਜੀ. ਐੱਸ.ਜੀ. ਪਬਲਿਕ ਸਕੂਲ ਵਿੱਚ ਅਜ਼ਾਦੀ ਦਾ ਦਿਹਾੜਾ ਬੜੇ ਹੀ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ।

ਵਿਦਿਆਰਥੀ ਤਿੰਨ ਰੰਗ ਦੇ ਕੱਪੜੇ ਪਾ ਹੱਥ ਵਿੱਚ ਤਿਰੰਗਾ ਫੜੀ ਸਕੂਲ ਪਹੁੰਚੇ। ਸਕੂਲ ਦੇ ਕਈ ਵਿਦਿਆਰਥੀ ਸਾਡੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਯੋਧਿਆਂ ਦੇ ਰੂਪ ਵਿੱਚ ਰੰਗੇ ਉਨ੍ਹਾਂ ਦਾ ਪਹਿਰਾਵਾ ਪਾਈ ਮਨ ਨੂੰ ਮੋਹ ਰਹੇ ਸਨ। ਸਾਰਾ ਸਕੂਲ “ਮੇਰਾ ਭਾਰਤ ਮਹਾਨ” ਦੇ ਨਾਅਰਿਆਂ ਨਾਲ ਗੂੰਜ ਰਿਹਾ ਸੀ। ਇਸ ਖਾਸ ਦਿਨ ਦੀ ਸ਼ੁਰੂਆਤ ਸਕੂਲ ਵਿੱਚ ਦੇਸ਼ ਭਗਤੀ ਦੇ ਗੀਤਾਂ ਨਾਲ ਹੋਈ ਤੇ ਕਈ ਵਿਦਿਆਰਥੀਆਂ ਨੇ ਕਵਿਤਾਵਾਂ ਵੀ ਸਭ ਦੇ ਸਾਹਮਣੇ ਪੇਸ਼ ਕੀਤੀਆਂ।

ਸਕੂਲ ਦੇ ਪ੍ਰਿੰਸੀਪਲ ਮੈਡਮ ਐਂਗਰਿਸ਼ ਨੇ ਵਿਦਿਆਰਥੀਆਂ ਦੇ ਸਨਮੁਖ ਹੁੰਦਿਆਂ ਉਹਨਾਂ ਨੂੰ ਅਜ਼ਾਦੀ ਦਿਵਸ ਲਈ ਵਧਾਈ ਦਿੰਦੇ ਹੋਏ ਸਾਡੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੋਂ ਵੀ ਜਾਣੂ ਕਰਵਾਇਆ। ਉਹਨਾਂ ਨੇ ਆਖਿਆ ਕਿ ਦੇਸ਼ ਨੂੰ ਅਜ਼ਾਦੀ ਬੜੀ ਮੁਸ਼ਕਿਲ ਨਾਲ ਕਿੰਨੇ ਸਾਲਾਂ ਦੇ ਸੰਘਰਸ਼ ਤੇ ਤਿਆਗ ਤੋਂ ਬਾਅਦ ਹਾਸਿਲ ਹੋਈ ਹੈ। ਜਿਸ ਨੂੰ ਸਾਨੂੰ ਕਦੇ ਵੀ ਵਿਸਾਰਨਾ ਨਹੀਂ ਚਾਹੀਦਾ ਅਤੇ ਹਮੇਸ਼ਾ ਆਪਣੇ ਦੇਸ਼ ਭਗਤਾਂ ਨੂੰ ਯਾਦ ਰੱਖ ਆਪਣੀ ਮਿੱਟੀ ਨੂੰ ਪਿਆਰ ਕਰਨਾ ਚਾਹੀਦਾ ਹੈ।

 

Facebook Comments

Trending