Connect with us

ਪੰਜਾਬੀ

ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ

Published

on

Increased prices of domestic cooking gas cylinders

ਹੋਲੀ ਤੋਂ ਪਹਿਲਾਂ ਆਮ ਆਦਮੀ ਨੂੰ ਇਕ ਵਾਰ ਫਿਰ ਮਹਿੰਗਾਈ ਦੀ ਮਾਰ ਪੈ ਗਈ ਹੈ। ਐੱਲ. ਪੀ. ਜੀ. ਗੈਸ ਸਿਲੰਡਰ ਦੀਆਂ ਕੀਮਤਾਂ ਵੱਧ ਗਈਆਂ ਹਨ। ਇਸ ਵਾਰ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਦਿੱਲੀ ‘ਚ 14.2 ਕਿੱਲੋਗ੍ਰਾਮ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵੱਧ ਕੇ 1103 ਰੁਪਏ ਹੋ ਗਈ ਹੈ। 18 ਕਿੱਲੋ ਵਾਲੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ‘ਚ 350.50 ਰੁਪਏ ਦਾ ਵਾਧਾ ਹੋਇਆ ਹੈ ਅਤੇ ਹੁਣ ਇਹ 2119.50 ਰੁਪਏ ‘ਚ ਮਿਲੇਗਾ।

ਇਨ੍ਹਾਂ ਸਿਲੰਡਰਾਂ ਦੀਆਂ ਨਵੀਆਂ ਦਰਾਂ ਅੱਜ 1 ਮਾਰਚ ਤੋਂ ਲਾਗੂ ਹੋ ਜਾਣਗੀਆਂ। ਤੁਹਾਨੂੰ ਦੱਸ ਦੇਈਏ ਕਿ ਗੈਸ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਅਤੇ 16 ਤਾਰੀਖ਼ ਨੂੰ ਗੈਸ ਦੀਆਂ ਕੀਮਤਾਂ ਅਪਡੇਟ ਕਰਦੀਆਂ ਹਨ। ਦੱਸਣਯੋਗ ਹੈ ਕਿ ਸਾਲ 2022 ‘ਚ ਗੈਸ ਦੀਆਂ ਕੀਮਤਾਂ ਕਾਫ਼ੀ ਵਧੀਆਂ ਸਨ। ਦੇਸ਼ ‘ਚ ਜਿੱਥੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਾਬੂ ‘ਚ ਰਹੀਆਂ, ਉੱਥੇ ਹੀ ਗੈਸ ਸਿਲੰਡਰ ਲਗਾਤਾਰ ਮਹਿੰਗਾ ਹੁੰਦਾ ਰਿਹਾ। ਬੀਤੇ ਸਾਲ ਦੌਰਾਨ ਘਰੇਲੂ ਐੱਲ. ਪੀ. ਜੀ. ਸਿਲੰਡਰ ਦੀਆਂ ਕੀਮਤਾਂ ‘ਚ ਕੁੱਲ 153.5 ਰੁਪਏ ਦਾ ਵਾਧਾ ਦਰਜ ਕੀਤਾ ਗਿਆ।

Facebook Comments

Trending