Connect with us

ਪੰਜਾਬ ਨਿਊਜ਼

ਲੁਧਿਆਣਾ ‘ਚ ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ, ਭਾਰੀ ਪੁਲਸ ਫੋਰਸ ਸਣੇ ਪੁੱਜੀ ਟੀਮ

Published

on

Income tax department raid in Ludhiana, team arrived with heavy police force

ਲੁਧਿਆਣਾ : ਲੁਧਿਆਣਾ ‘ਚ ਕਈ ਥਾਵਾਂ ‘ਤੇ ਆਮਦਨ ਟੈਕਸ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਟੀਮ ਵੱਲੋਂ ਜ਼ਿਲ੍ਹੇ ਦੀਆਂ ਮਸ਼ਹੂਰ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਨ੍ਹਾਂ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਉੱਥੇ ਆਸ-ਪਾਸ ਵੀ ਹਫੜਾ-ਦਫੜੀ ਵਾਲਾ ਮਾਹੌਲ ਬਣਿਆ ਹੋਇਆ ਹੈ।

ਆਮਦਨ ਟੈਕਸ ਵਿਭਾਗ ਨੇ ਜ਼ਿਲ੍ਹੇ ਦੇ 3 ਵੱਡੇ ਕਾਰੋਬਾਰੀਆਂ ਸਮੇਤ ਕੁੱਲ 26 ਲੋਕੇਸ਼ਨਾਂ ‘ਤੇ ਇਕੱਠੇ ਭਾਰੀ ਪੁਲਸ ਫੋਰਸ ਸਮੇਤ ਛਾਪੇਮਾਰੀ ਕੀਤੀ। ਇਸ ‘ਚ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਦੀਆਂ ਟੀਮਾਂ ਸ਼ਾਮਲ ਰਹੀਆਂ। ਟੀਮ ਵੱਲੋਂ ਛਾਪੇਮਾਰੀ ਟੈਕਸ ਚੋਰੀ ਬਾਰੇ ਕੀਤੀ ਗਈ ਹੈ। ਦੂਜੇ ਪਾਸੇ ਇਹ ਵੀ ਸੁਣਨ ਨੂੰ ਆਇਆ ਹੈ ਕਿ ਟੀਮ ਦੀ ਕਾਰਵਾਈ ਦਫ਼ਤਰ ਸਮੇਤਾਂ ਘਰਾਂ ‘ਚ ਵੀ ਜਾਰੀ ਰਹੀ।

Facebook Comments

Trending