ਠੰਢ ‘ਚ ਤੁਹਾਨੂੰ ਕਈ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ ਅਤੇ ਫਲ ਮਿਲਦੇ ਹਨ। ਠੰਢ ਦੇ ਭੋਜਨ ਉਹ ਕਹੇ ਜਾ ਸਕਦੇ ਹਨ ਜੋ ਠੰਢ ਦੇ ਦਿਨਾਂ ਵਿੱਚ ਨਿੱਘ ਪ੍ਰਦਾਨ ਕਰਨ , ਸਵਾਦਿਸ਼ਟ ਹੋਣ ਅਤੇ ਨਾਲ ਹੀ ਸਰੀਰ ਨੂੰ ਜ਼ਰੂਰੀ ਪੌਸ਼ਟਿਕ ਤੱਤ ਵੀ ਪ੍ਰਦਾਨ ਕਰਨ। ਠੰਢ ਦੇ ਮੌਸਮ ਵਿੱਚ ਕੁਝ ਚੀਜ਼ਾਂ ਬਹੁਤ ਮਸ਼ਹੂਰ ਹੁੰਦੀਆਂ ਹਨ ,ਜਿਨ੍ਹਾਂ ਨੂੰ ਹਰ ਕੋਈ ਖਾਣਾ ਪਸੰਦ ਕਰਦਾ ਹੈ ਜਿਵੇਂ ਸਰ੍ਹੋਂ ਦਾ ਸਾਗ, ਗਾਜਰ ਦਾ ਹਲਵਾ, ਮੂੰਗਫਲੀ, ਹਰੀਆਂ ਸਬਜ਼ੀਆਂ ਆਦਿ। ਇਨ੍ਹਾਂ ਤੋਂ ਇਲਾਵਾ ਕੁਝ ਅਜਿਹੀਆਂ ਚੀਜ਼ਾਂ,ਜਿਨ੍ਹਾਂ ਦਾ ਸੇਵਨ ਠੰਢ ਦੇ ਮੌਸਮ ‘ਚ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ।
ਸ਼ਲਗਮ : ਸ਼ਲਗਮ ਇੱਕ ਕਰੂਸੀਫੇਰਸ ਸਬਜ਼ੀ ਹੈ, ਜਿਸ ਦੇ ਬਹੁਤ ਸਾਰੇ ਫਾਇਦੇ ਹਨ। ਠੰਢ ਵਿੱਚ ਪਾਈ ਜਾਣ ਵਾਲੀ ਇਸ ਸਬਜ਼ੀ ‘ਚ ਲਿਪਿਡ ਹੁੰਦੇ ਹਨ, ਜੋ ਮੈਟਾਬੋਲਿਜ਼ਮ ਨੂੰ ਵਧਾਉਂਦੇ ਹਨ। ਇਸ ਨਾਲ ਬਲੱਡ ਸ਼ੂਗਰ ਲੈਵਲ ਅਤੇ ਵਜ਼ਨ ਵੀ ਠੀਕ ਰਹਿੰਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਅਤੇ ਅੱਖਾਂ ਲਈ ਵੀ ਫਾਇਦੇਮੰਦ ਹੈ।
ਗ੍ਰੀਨ ਗਾਰਲਿਕ : ਗ੍ਰੀਨ ਗਾਰਲਿਕ ਨੂੰ ਸਪਰਿੰਗ ਗਾਰਲਿਕ ਵੀ ਕਿਹਾ ਜਾਂਦਾ ਹੈ। ਇਸ ਨੂੰ ਪੂਰੀ ਤਰ੍ਹਾਂ ਵਧਣ ਤੋਂ ਪਹਿਲਾਂ ਹੀ ਜ਼ਮੀਨ ਤੋਂ ਬਾਹਰ ਕੱਢ ਲਿਆ ਜਾਂਦਾ ਹੈ। ਠੰਢ ਦੇ ਮੌਸਮ ਵਿਚ ਇਸ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਵਿਚ ਐਲੀਸਿਨ ਨਾਂ ਦਾ ਐਂਟੀਆਕਸੀਡੈਂਟ ਹੁੰਦਾ ਹੈ ਜੋ ਜ਼ੁਕਾਮ, ਖੰਘ ਅਤੇ ਫਲੂ ਤੋਂ ਬਚਾਉਂਦਾ ਹੈ ਅਤੇ ਸਰੀਰ ਦੀ ਸੋਜ ਨੂੰ ਘੱਟ ਕਰਦਾ ਹੈ। ਇਸ ਦੇ ਨਾਲ ਹੀ ਇਹ ਇਮਿਊਨਿਟੀ ਵਧਾਉਣ ‘ਚ ਵੀ ਮਦਦ ਕਰਦਾ ਹੈ।
ਗੋਂਦ : ਗੋਂਦ ਪੌਦਿਆਂ ਤੋਂ ਪ੍ਰਾਪਤ ਇੱਕ ਕੁਦਰਤੀ ਪਦਾਰਥ ਹੈ, ਇਸ ਦੇ ਲੱਡੂ ਠੰਢ ਵਿੱਚ ਬਹੁਤ ਮਸ਼ਹੂਰ ਹੁੰਦੇ ਹਨ। ਠੰਡੇ ਮੌਸਮ ਵਿਚ ਇਸ ਦਾ ਸੇਵਨ ਕਰਨ ਨਾਲ ਸਰੀਰ ਗਰਮ ਰਹਿੰਦਾ ਹੈ। ਇਹ ਸਰੀਰ ਨੂੰ ਠੰਢ , ਮੌਸਮੀ ਵਾਇਰਸ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੈ ਅਤੇ ਠੰਢ ਦੀਆਂ ਬਿਮਾਰੀਆਂ ਤੋਂ ਵੀ ਸੁਰੱਖਿਅਤ ਰੱਖਦਾ ਹੈ। ਇਹ ਇਮਿਊਨਿਟੀ ਵਧਾਉਣ ‘ਚ ਵੀ ਮਦਦ ਕਰਦਾ ਹੈ।