ਲੁਧਿਆਣਾ : ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਸਥਾਪਿਤ ਜੀ ਆਈ ਐਂਡੋਸਕੋਪੀ ਕੰਪਲੈਕਸ ਦਾ ਵਿਸਥਾਰ ਕਰਦਿਆਂ ਅਤਿ ਆਧੁਨਿਕ ਐਂਡੋਸਕੋਪੀ ਰਿਕਵਰੀ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ੍ਰੀ ਪ੍ਰੇਮ ਕੁਮਾਰ ਗੁਪਤਾ ਸਕੱਤਰ ਡੀ.ਐਮ.ਸੀ.ਐਚ. ਮੈਨੇਜਿੰਗ ਸੁਸਾਇਟੀ ਨੇ ਉਦਘਾਟਨ ਕਰਦਿਆਂ ਮਰੀਜ਼ਾਂ ਨੂੰ ਮਿਆਰੀ ਦੇਖਭਾਲ ਪ੍ਰਦਾਨ ਕਰਨ ਵਿਚ ਗੈਸਟਰੋਐਂਟਰੌਲੋਜੀ ਵਿਭਾਗ ਦੀਆਂ ਸੇਵਾਵਾਂ ਅਤੇ ਯੋਗਦਾਨ ਦੀ ਸ਼ਲਾਘਾ ਕੀਤੀ।
ਸ੍ਰੀ ਗੁਪਤਾ ਨੇ ਕਿਹਾ ਕਿ ਸਾਲ 1991 ਵਿੱਚ ਸਥਾਪਿਤ ਗੈਸਟ੍ਰੋਐਂਟਰੌਲੋਜੀ ਵਿਭਾਗ ਉੱਤਰੀ ਭਾਰਤ ਵਿੱਚ ਸਭ ਤੋਂ ਵੱਡੀ ਗੈਸਟ੍ਰੋਐਂਟਰੌਲੋਜੀ ਯੂਨਿਟਾਂ ਵਿੱਚੋਂ ਇੱਕ ਹੈ, ਜਿਸ ਵਿੱਚ ਸਾਲਾਨਾ 10,000 ਤੋਂ ਵੱਧ ਐਂਡੋਸਕੋਪਿਕ ਪ੍ਰਕਿਰਿਆਵਾਂ ਕਰਨ ਤੋਂ ਇਲਾਵਾ ਲਗਭਗ 70,000 ਬਾਹਰੀ ਮਰੀਜ਼ਾਂ ਅਤੇ 5000 ਮਰੀਜ਼ਾਂ ਵਿੱਚ ਸ਼ਾਮਲ ਹੁੰਦੇ ਹਨ।
ਇਸ ਮੌਕੇ ਡਾ: ਅਜੀਤ ਸੂਦ, ਗੈਸਟ੍ਰੋਐਂਟਰੌਲੋਜੀ ਦੇ ਪ੍ਰੋਫੈਸਰ ਅਤੇ ਮੁਖੀ ਵਿਭਾਗ, ਨੇ ਦੱਸਿਆ ਕਿ ਵਿਭਾਗ ਭਾਰਤ ਵਿੱਚ ਐਡਵਾਂਸਡੈਂਡੋਸਕੋਪਿਕ ਪ੍ਰਕਿਰਿਆਵਾਂ ਸ਼ੁਰੂ ਕਰਨ ਵਾਲੇ ਪਹਿਲੇ ਕੁਝ ਕੇਂਦਰਾਂ ‘ਚੋਂ ਇੱਕ ਹੈ ਜਿਸ ‘ਚ ਥਰਡ ਸਪੇਸ ਐਂਡੋਸਕੋਪੀ, ਐਂਡੋਸਕੋਪਿਕ ਅਲਟਰਾਸਾਊਾਡ, ਐਂਟਰੋਸਕੋਪੀ ਤੇ ਕੈਪਸੂਲ ਐਂਡੋਸਕੋਪੀ ਸ਼ਾਮਿਲ ਹਨ। ਇਸ ਮੌਕੇ ਡਾ. ਵਰੁਣ ਮਹਿਤਾ ਅਤੇ ਡਾ. ਓਮੇਸ਼ ਗੋਇਲ ਡਾ: ਸੰਦੀਪ ਪੁਰੀ ਪਿ੍ੰਸੀਪਲ, ਡਾ. ਜੀ.ਐਸ. ਵਾਂਡਰ ਵੀ ਹਾਜ਼ਰ ਸਨ।