ਲੁਧਿਆਣਾ : ਸ੍ਰੀ ਜਗਦੀਸ਼ ਵਿਸ਼ਵਕਰਮਾ ਉਦਯੋਗ ਮੰਤਰੀ ਗੁਜਰਾਤ ਦੇ ਨਾਲ ਸ੍ਰੀ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ, ਸ੍ਰੀ ਕੇ.ਕੇ. ਸੇਠ ਚੇਅਰਮੈਨ ਫੀਕੋ ਅਤੇ ਸ਼੍ਰੀ ਸਤਨਾਮ ਸਿੰਘ ਮੱਕੜ ਕਾਰਜਕਾਰੀ ਪ੍ਰਧਾਨ ਯੂਸੀਪੀਐਮਏ ਸਾਂਝੇ ਤੌਰ ‘ਤੇ ਮੇਰਕੀ ਹਾਲ, ਅਹਿਮਦਾਬਾਦ ਵਿਖੇ ਗੁਜਰਾਤ ਸਾਈਕਲ ਐਕਸਪੋ ਦਾ ਉਦਘਾਟਨ ਕੀਤਾ।
ਇਨਫੋਟੈਕ ਰਿਸੋਰਸਜ਼, ਮੁੰਬਈ ਦੁਆਰਾ ਆਯੋਜਿਤ ਗੁਜਰਾਤ ਸਾਈਕਲ ਐਕਸਪੋ ਪ੍ਰਦਰਸ਼ਨੀ ਸਾਈਕਲ ਉਦਯੋਗ ਦਾ ਇੱਕ ਪ੍ਰਮੁੱਖ ਸਮਾਗਮ ਹੈ ਜਿੱਥੇ ਗੁਜਰਾਤ ਅਤੇ ਮਹਾਰਾਸ਼ਟਰ ਦੇ 1500 ਡੀਲਰ ਪ੍ਰਦਰਸ਼ਨੀ ਦਾ ਦੌਰਾ ਕਰਨਗੇ। ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਇਹ ਬੀ2ਬੀ ਈਵੈਂਟ ਹੈ ਅਤੇ ਲੁਧਿਆਣਾ ਦੇ ਸਾਈਕਲ ਅਤੇ ਸਾਈਕਲ ਪਾਰਟਸ ਨਿਰਮਾਤਾਵਾਂ ਲਈ ਇੱਕ ਸੁਨਹਿਰੀ ਮੌਕਾ ਹੈ।
ਇਸ ਪ੍ਰਦਰਸ਼ਨੀ ਵਿੱਚ ਨੀਲਮ ਸਾਈਕਲਜ਼, ਹਿੰਦੁਸਤਾਨ ਟਾਇਰਸ, ਕੁਲਾਰ ਇੰਟਰਨੈਸ਼ਨਲ, ਸਿਟੀਜ਼ਨ ਗਰੁੱਪ, ਐਮ.ਐਸ. ਇੰਟਰਪ੍ਰਾਈਜਿਜ਼, ਆਰ.ਐਸ. ਇੰਡਸਟਰੀਜ਼, ਓਮ ਇੰਡਸਟਰੀਜ਼, ਐਡਵਾਂਸ ਪਲਾਸਟਿਕ ਇੰਡਸਟਰੀਜ਼, ਐਸਪੀਐਸ ਪ੍ਰੋਡਕਟਸ, ਆਨੰਦ ਇੰਡਸਟਰੀਜ਼, ਹਿਆਂਕੇਨ ਗਰੁੱਪ ਸਣੇ 70 ਸਾਈਕਲ ਅਤੇ ਸਾਈਕਲ ਪਾਰਟਸ ਬਣਾਉਣ ਵਾਲਿਆਂ ਕੰਪਨੀਆਂ ਇਸ ਐਕਸਪੋ ਵਿੱਚ ਹਿੱਸਾ ਲੈ ਰਹੀਆਂ ਹਨ।