ਲੁਧਿਆਣਾ : ਲੁਧਿਆਣਾ ਸੇੰਟ੍ਰਲ ਦੇ ਵਿਧਾਇਕ ਸੁਰਿੰਦਰ ਕੁਮਾਰ ਡਾਵਰ ਨੇ ਅੱਜ ਵਾਰਡ ਨੰਬਰ 56 ਅਤੇ 57 ਦੇ ਵਿਚੋਂ ਨਿਕਲਣ ਵਾਲੇ ਬੁੱਢੇ ਨਾਲੇ ਨੂੰ ਢਕਣ ਦੇ ਲਈ 9.5 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ।
ਇਨ੍ਹਾਂ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਨਾਲ ਇਨ੍ਹਾਂ ਵਾਰਡਾਂ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ। ਜਿਨ੍ਹਾਂ ਨੂੰ ਡਰੇਨ ਦੇ ਖੁੱਲ੍ਹੇ ਹਿੱਸੇ ਕਾਰਨ ਸਿਹਤ ਲਈ ਖਤਰਾ ਪੈਦਾ ਹੋਣ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਲਾਕੇ ਦੇ ਲੋਕ ਡਰੇਨ ‘ਚੋਂ ਲਗਾਤਾਰ ਆ ਰਹੀ ਬਦਬੂ ਦੀ ਸ਼ਿਕਾਇਤ ਕਰਦੇ ਸਨ। ਇਸ ਨਾਲੇ ਦੇ ਖੁੱਲ੍ਹਣ ਕਾਰਨ ਇਲਾਕਾ ਨਿਵਾਸੀਆਂ ਨੂੰ ਸਿਹਤ ਸਬੰਧੀ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੇ ਨਾਲ ਹੀ ਸੜਕਾਂ ‘ਤੇ ਵਾਹਨ ਚਲਾਉਂਦੇ ਸਮੇਂ ਲੋਕਾਂ ਖਾਸਕਰ ਬੱਚਿਆਂ ਦੇ ਤਿਲਕਣ ਅਤੇ ਨਾਲੇ ‘ਚ ਡਿੱਗਣ ਦਾ ਡਰ ਬਣਿਆ ਰਹਿੰਦਾ ਹੈ। ਇਸ ਪ੍ਰੋਜੈਕਟ ਬਾਰੇ ਬੋਲਦਿਆਂ ਸ੍ਰੀ ਡਾਵਰ ਨੇ ਕਿਹਾ, “ਮੈਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਬੁੱਢਾ ਨਾਲੇ ਦੇ ਇਸ ਹਿੱਸੇ ਨੂੰ ਕਵਰ ਕਰਾਂਗਾ ਅਤੇ ਅੱਜ ਮੈਂ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਕੇ ਆਪਣੇ ਵਾਅਦੇ ਅਤੇ ਵਚਨਬੱਧਤਾ ਨੂੰ ਪੂਰਾ ਕੀਤਾ ਹੈ।
ਸ੍ਰੀ ਡਾਵਰ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਗਨ ਪੈਲੇਸ ਤੋਂ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਤੱਕ 40 ਕਰੋੜ ਰੁਪਏ ਦੀ ਲਾਗਤ ਨਾਲ ਬੁੱਢੇ ਨਾਲੇ ਨੂੰ ਢੱਕਣ ਦਾ ਕੰਮ ਪੂਰਾ ਕਰ ਲਿਆ ਹੈ ਅਤੇ ਇਸਦੇ ਉਪਰ ਸਮਾਰਟ ਸੜਕ ਵੀ ਬਣਾਈ ਗਈ ਹੈ। ਇਸ ਦੇ ਨਾਲ ਹੀ ਸ਼ਿਵਾਜੀ ਨਗਰ ਵਿੱਚ 18.5 ਕਰੋੜ ਰੁਪਏ ਦਾ ਇੱਕ ਹੋਰ ਪ੍ਰੋਜੈਕਟ ਕਰੀਬ 60 ਫੀਸਦੀ ਪੂਰਾ ਹੋ ਚੁੱਕਾ ਹੈ। ਸ਼੍ਰੀ ਡਾਬਰ ਨੇ ਅੱਗੇ ਕਿਹਾ ਕਿ ਜਦੋਂ ਤੋਂ 74 ਸਾਲ ਪਹਿਲਾਂ ਸਾਡਾ ਦੇਸ਼ ਆਜ਼ਾਦ ਹੋਇਆ ਹੈ। ਉਦੋਂ ਤੋਂ ਅਕਾਲੀ ਦਲ ਜਾਂ ਭਾਜਪਾ ਦੇ ਕਿਸੇ ਵੀ ਵਿਧਾਇਕ ਨੇ ਲੋਕਾਂ ਨੂੰ ਰਾਹਤ ਦੇਣ ਲਈ ਅਜਿਹੇ ਵੱਡੇ ਪ੍ਰੋਜੈਕਟ ਸ਼ੁਰੂ ਕਰਨ ਦੀ ਹਿੰਮਤ ਨਹੀਂ ਕੀਤੀ।