Connect with us

ਪੰਜਾਬੀ

ਬੈਂਸ ਤੇ ਕੜਵਲ ਹਿੰਸਕ ਝਗੜੇ ਦਾ ਮਾਮਲਾ, SIT ਨੇ ਫਾਰੈਂਸਿਕ ਜਾਂਚ ਲਈ ਭੇਜੇ ਤੱਥ

Published

on

In the case of the violent altercation between Bains and Battalion, the facts sent by the SIT for forensic investigation

ਲੁਧਿਆਣਾ   :   ਹਲਕਾ ਆਤਮ ਨਗਰ ਵਿਚ ਬੀਤੇ ਦਿਨੀਂ ਲੋਕ ਇਨਸਾਫ਼ ਪਾਰਟੀ ਅਤੇ ਕਾਂਗਰਸ ਦੇ ਉਮੀਦਵਾਰਾਂ ਦੇ ਹਮਾਇਤੀਆਂ ਦਰਮਿਆਨ ਹੋਏ ਹਿੰਸਕ ਝਗੜੇ ਤੋਂ ਬਾਅਦ ਪੁਲਸ ਨੇ ਕੇਸ ਦਾ ਸਖ਼ਤ ਨੋਟਿਸ ਲਿਆ ਹੈ। ਇਸ ਮਾਮਲੇ ਦੀ ਅਗਲੀ ਕਾਰਵਾਈ ਲਈ ਜ਼ਿਲ੍ਹਾ ਪੁਲਸ ਵੱਲੋਂ ਐੱਸ. ਆਈ. ਟੀ. ਬਣਾਈ ਗਈ ਹੈ।

ਐੱਸ. ਆਈ. ਟੀ. ਦੇ ਮੈਂਬਰ ਅਤੇ ਪੁਲਸ ਕਮਿਸ਼ਨਰ (ਦਿਹਾਤੀ) ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਅਜੇ ਜਾਂਚ ਚੱਲ ਰਹੀ ਹੈ ਅਤੇ ਮਹੱਤਵਪੂਰਨ ਤੱਥਾਂ ਨੂੰ ਫਾਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਸ ਦਾ ਖ਼ੁਲਾਸਾ ਕੀਤਾ ਜਾਵੇਗਾ ਅਤੇ ਨਾਮਜ਼ਦ ਕੀਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵੀ ਕੀਤੀ ਜਾਵੇਗੀ।

ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਸ ਦਾ ਦਾਅਵਾ ਹੈ ਕਿ ਸ਼ਹਿਰ ਦਾ 99 ਫ਼ੀਸਦੀ ਅਸਲਾ ਜਮ੍ਹਾਂ ਕਰਵਾ ਲਿਆ ਗਿਆ ਹੈ ਪਰ ਸ਼ਿਮਲਾਪੁਰੀ ਇਲਾਕੇ ’ਚ ਦੇਖਣ ਤੋਂ ਬਾਅਦ ਪੁਲਸ ਦੇ ਦਾਅਵੇ ਹਵਾ ਹਵਾਈ ਲੱਗ ਰਹੇ ਹਨ ਕਿਉਂਕਿ ਉੱਥੇ ਫਾਇਰਿੰਗ ਵੀ ਹੋਈ, ਪਰ ਹੁਣ ਤੱਕ ਪੁਲਸ ਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਅਸਲਾ ਨਾਜਾਇਜ਼ ਜਾਂ ਲਾਇਸੈਂਸੀ ਸੀ।

Facebook Comments

Trending