Connect with us

ਕਰੋਨਾਵਾਇਰਸ

ਪੰਜਾਬ ’ਚ ਕੋਰੋਨਾ ਨੇ ਧਾਰਿਆ ਖ਼ਤਰਨਾਕ ਰੂਪ, 26 ਲੋਕਾਂ ਨੇ ਤੋੜਿਆ ਦਮ ਤੇ 6641 ਨਿਕਲੇ ਪਾਜ਼ੇਟਿਵ

Published

on

In Punjab, Corona assumed dangerous form, 26 people died and 6641 tested positive.

ਚੰਡੀਗੜ੍ਹ :   ਕੋਰੋਨਾ ਵਾਇਰਸ ਨੇ ਪੰਜਾਬ ’ਚ ਖ਼ਤਰਨਾਕ ਰੂਪ ਧਰਦਿਆਂ 26 ਲੋਕਾਂ ਦੀ ਜਾਨ ਲੈ ਲਈ। । ਪਿਛਲੇ 24 ਘੰਟਿਆਂ ‘ਚ ਪੰਜਾਬ ’ਚ 6641 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।

ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਪਟਿਆਲਾ ’ਚ 578, ਲੁਧਿਆਣਾ ’ਚ 914, ਜਲੰਧਰ ’ਚ 613, ਐੱਸ. ਏ. ਐੱਸ. ਨਗਰ ’ਚ 1196, ਪਠਾਨਕੋਟ ’ਚ 72, ਅੰਮ੍ਰਿਤਸਰ ’ਚ 612, ਫਤਿਹਗੜ੍ਹ ਸਾਹਿਬ ’ਚ 152, ਗੁਰਦਾਸਪੁਰ ’ਚ 150, ਹੁਸ਼ਿਆਰਪੁਰ ’ਚ 508, ਬਠਿੰਡਾ ’ਚ 578, ਰੋਪੜ ’ਚ 155, ਤਰਨਤਾਰਨ ’ਚ 172, ਫਿਰੋਜ਼ਪੁਰ ’ਚ 215, ਸੰਗਰੂਰ ’ਚ 32, ਮੋਗਾ ’ਚ 58, ਕਪੂਰਥਲਾ ’ਚ 115, ਬਰਨਾਲਾ ’ਚ 51, ਫਾਜ਼ਿਲਕਾ ’ਚ 79, ਸ਼ਹੀਦ ਭਗਤ ਸਿੰਘ ਨਗਰ 53, ਫਰੀਦਕੋਟ 178, ਮਾਨਸਾ 81, ਮੁਕਤਸਰ ’ਚ 79 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।

ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 6,76,947 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 16817 ਲੋਕਾਂ ਦੀ ਮੌਤ ਹੋ ਚੁੱਕੀ ਹੈ। 616153 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ।

ਜ਼ਿਕਰਯੋਗ ਹੈ ਕਿ ਸੂਬੇ ਵਿਚ ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਵਿਚ ਨਾਈਟ ਕਰਫਿਊ ਚੱਲ ਰਿਹਾ ਹੈ। ਇਸ ਦੇ ਨਾਲ ਹੀ ਸਕੂਲ, ਕਾਲਜ ਯੂਨੀਵਰਸਿਟੀਆਂ ਵੀ ਬੰਦ ਹਨ।

Facebook Comments

Trending