Connect with us

ਪੰਜਾਬੀ

ਪੰਜਾਬ ‘ਚ ਹੱਡ ਚੀਰਵੀਂ ਠੰਡ ਨੇ ਛੇੜੀ ਕੰਬਣੀ, ਬਜ਼ਾਰਾਂ ‘ਚ ਘਟੀ ਰੌਣਕ

Published

on

In Punjab, bone-chilling cold caused shivering, reduced excitement in the markets

ਲੁਧਿਆਣਾ : ਬੀਤੇ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਨੇ ਜਿੱਥੇ ਹਰ ਇਕ ਨੂੰ ਕੰਬਣੀ ਛੇੜੀ ਹੋਈ ਹੈ, ਉੱਥੇ ਲੋਕਾਂ ਨੂੰ ਘਰਾਂ ’ਚ ਰਹਿਣ ਲਈ ਵੀ ਮਜਬੂਰ ਕਰ ਦਿੱਤਾ ਹੈ, ਹੱਡ ਚੀਰਵੀਂ ਠੰਡ ਕਾਰਨ ਬਜ਼ਾਰ ’ਚ ਰੌਣਕ ਘੱਟ ਗਈ ਹੈ ਅਤੇ ਵਿਹਲੇ ਦੁਕਾਨਦਾਰ ਧੂਣੀਆਂ ਸੇਕ ਕੇ ਡੰਗ ਟਪਾਉਣ ਲੱਗ ਪਏ ਹਨ।

ਬੀਤੇ ਦਿਨਾਂ ਤੋਂ ਪੈ ਰਹੀ ਬੇਤਹਾਸ਼ਾ ਠੰਡ ਨੇ ਜਿੱਥੇ ਬਜ਼ਾਰਾਂ ਦੀ ਰੌਣਕ ਖ਼ਤਮ ਕਰ ਦਿੱਤੀ ਹੈ, ਉੱਥੇ ਸੂਰਜ ਦੇਵਤਾ ਦਾ ਚਮਕਾਰਾ ਦੇਖਣ ਨੂੰ ਵੀ ਲੋਕ ਤਰਸ ਰਹੇ ਹਨ। ਦੁਕਾਨਦਾਰਾਂ ਨੇ ਕਿਹਾ ਕਿ ਸਾਨੂੰ ਵੀ ਧੂਣੀਆਂ ਸੇਕ ਕੇ ਟਾਈਮ ਪਾਸ ਕਰਨਾ ਪੈ ਰਿਹਾ ਹੈ, ਜਦੋਂ ਕਿ ਗਰਮ ਕੱਪੜੇ, ਗੀਜ਼ਰ, ਹੀਟਰ, ਗੱਚਕ, ਰਿਓੜੀਆਂ ਆਦਿ ਵੇਚਣ ਵਾਲਿਆਂ ਦੀ ਚਾਂਦੀ ਬਣੀ ਹੋਈ ਹੈ।

Facebook Comments

Trending