Connect with us

ਪੰਜਾਬੀ

ਲੁਧਿਆਣਾ ‘ਚ GST ਵਿਭਾਗ ਵੱਲੋਂ ਫਰਜ਼ੀ ਬਿਲਿੰਗ ਤੇ ਖ਼ਰੀਦ-ਵੇਚ ‘ਚ ਸ਼ਾਮਲ 18 ਫਰਮਾਂ ਰੱਦ

Published

on

In Ludhiana, the GST department canceled 18 firms involved in fake billing and buying and selling

ਲੁਧਿਆਣਾ : ਸਟੇਟ ਜੀ. ਐੱਸ. ਟੀ. ਵਿਭਾਗ ਦੇ ਡਿਸਟ੍ਰਿਕਟ-1 ਨੇ ਫਰਜ਼ੀ ਬਿਲਿੰਗ ਜਾਂ ਫਰਜ਼ੀ ਖ਼ਰੀਦ-ਵੇਚ ’ਚ ਸ਼ਾਮਲ ਫਰਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਇਸ ਕਾਰਵਾਈ ਤਹਿਤ ਨਵੇਂ ਤਾਇਨਾਤ ਲੁਧਿਆਣਾ-1 ਅਸਿਸਟੈਂਟ ਕਮਿਸ਼ਨਰ (ਪੀ. ਸੀ. ਐੱਸ.) ਜਗਦੀਪ ਸਹਿਗਲ ਦੀ ਅਗਵਾਈ ਵਾਲੀ ਟੀਮ ਨੇ 18 ਫਰਮਾਂ ਨੂੰ ਰੱਦ ਕਰਨ ਦੀ ਪਹਿਲ ਕੀਤੀ ਹੈ ਅਤੇ 10 ਕਰੋੜ ਤੋਂ ਵੱਧ ਦੀ ਰਕਮ ਦਾ ਟੈਕਸ ਲਾਇਆ ਹੈ।

ਜਾਣਕਾਰੀ ਦਿੰਦੇ ਹੋਏ ਪੀ. ਸੀ. ਐੱਸ. ਜਗਦੀਪ ਸਹਿਗਲ ਨੇ ਦੱਸਿਆ ਕਿ ਇਹ ਕਾਰਵਾਈ ਧੋਖਾਦੇਹੀ ਨਾਲ ਲੈਣ-ਦੇਣ ਕਰਨ ਵਾਲੀਆਂ ਅਜਿਹੀਆਂ ਸੰਸਥਾਵਾਂ ਨੂੰ ਇਕ ਸਖ਼ਤ ਸੁਨੇਹਾ ਦੇਣ ਲਈ ਕੀਤੀ ਹੈ। ਇਸ ਨਾਲ ਸੂਬੇ ’ਚ ਰੈਵੇਨਿਊ ਕੁਲੈਕਸ਼ਨ ਵੀ ਵਧੇਗੀ। ਉਨ੍ਹਾਂ ਦੱਸਿਆ ਕਿ ਵਿਭਾਗ ਅਤੇ ਉਨ੍ਹਾਂ ਸੰਸਥਾਵਾਂ ਬਾਰੇ ਪੁੱਛਗਿੱਛ ਕਰ ਰਿਹਾ ਹੈ, ਜਿਨ੍ਹਾਂ ਨੇ ਉਕਤ ਫ਼ਰਮਾਂ ਤੋਂ ਖ਼ਰੀਦਦਾਰੀ ਦਿਖਾਈ ਹੈ।

Facebook Comments

Advertisement

Trending