Connect with us

ਪੰਜਾਬੀ

ਲੁਧਿਆਣਾ ‘ਚ ਨਿੱਜੀ ਸਫਾਈ ਕਰਮਚਾਰੀਆਂ ਨੇ ਲਾਇਆ ਧਰਨਾ, ਦੁੱਗਰੀ ਨਹਿਰ ‘ਤੇ ਲਾਇਆ ਜਾਮ

Published

on

In Ludhiana, private janitors staged a dharna and blocked the Dugri canal

ਲੁਧਿਆਣਾ : ਲੁਧਿਆਣਾ ‘ਚ ਪ੍ਰਾਈਵੇਟ ਸਫਾਈ ਕਰਮਚਾਰੀਆਂ ਨੇ ਲੁਧਿਆਣਾ ਦੀ ਦੁੱਗਰੀ ਨਹਿਰ ‘ਤੇ ਕੂੜੇ ਨਾਲ ਭਰੀਆਂ ਰੇਹੜੀਆਂ ਸੜਕ ‘ਤੇ ਲਾ ਕੇ ਜਾਮ ਲਾ ਦਿੱਤਾ। ਪੂਰੀ ਸੜਕ ਦੇ ਜਾਮ ਕਾਰਨ ਆਵਾਜਾਈ ਵਿਵਸਥਾ ਵਿਗੜ ਗਈ । ਜਾਮ ਕਾਰਨ ਲੋਕਾਂ ਨੂੰ ਕਰੀਬ ਇਕ ਘੰਟਾ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕਈ ਵਾਹਨ ਚਾਲਕਾਂ ਦੀ ਪ੍ਰਦਰਸ਼ਨਕਾਰੀਆਂ ਨਾਲ ਝੜਪ ਵੀ ਹੋਈ।

ਨਹਿਰ ਤੇ ਲੱਗੇ ਜਾਮ ਦੀ ਸੂਚਨਾ ਜਿਵੇਂ ਹੀ ਇਲਾਕੇ ਦੀ ਪੁਲਸ ਨੂੰ ਮਿਲੀ ਤਾਂ ਉੱਚ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ। ਪੁਲਸ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲ ਕੀਤੀ ਪਰ ਉਨ੍ਹਾਂ ਕਿਹਾ ਕਿ ਜਦੋਂ ਤੱਕ ਵਿਧਾਇਕ ਕੁਲਵੰਤ ਸਿੰਘ ਮੌਕੇ ਤੇ ਨਹੀਂ ਆਉਂਦੇ, ਉਦੋਂ ਤੱਕ ਉਹ ਧਰਨਾ ਨਹੀਂ ਚੁੱਕਣਗੇ। ਹਾਲਾਤ ਵਿਗੜਦੇ ਦੇਖ ਵਿਧਾਇਕ ਕੁਲਵੰਤ ਸਿੰਘ ਮੌਕੇ ਤੇ ਪੁੱਜੇ। ਵਿਧਾਇਕ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ।

ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਓਮ ਪਾਲ ਚੰਡਾਲੀਆ ਨੇ ਦੱਸਿਆ ਕਿ ਜੋ ਧਰਨਾ ਲਾਇਆ ਗਿਆ ਹੈ, ਉਸ ਦਾ ਆਯੋਜਨ ਪ੍ਰਾਈਵੇਟ ਸਫਾਈ ਸੇਵਕਾਂ ਵਲੋਂ ਕੀਤਾ ਗਿਆ ਹੈ। ਸਫ਼ਾਈ ਸੇਵਕ ਲੋਕਾਂ ਦੇ ਘਰਾਂ ਚੋਂ ਕੂੜਾ ਚੁੱਕ ਕੇ ਆਪਣੇ ਘਰਾਂ ਦਾ ਗੁਜ਼ਾਰਾ ਕਰ ਰਹੇ ਹਨ, ਪਰ ਅੱਜ ਜਦੋਂ ਸਫ਼ਾਈ ਸੇਵਕ ਕੂੜਾ ਲੈ ਕੇ ਡੰਪ ਤੇ ਗਏ ਤਾਂ ਨਿਗਮ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਡੰਪ ਤੇ ਕੂੜਾ ਸੁੱਟਣ ਤੋਂ ਰੋਕ ਦਿੱਤਾ ਗਿਆ । ਇਸ ਲਈ ਨਿੱਜੀ ਸਫਾਈ ਸੇਵਕਾਂ ਨੂੰ ਇੱਕ ਵੱਖਰੀ ਜਗ੍ਹਾ ਪ੍ਰਦਾਨ ਕੀਤੀ ਜਾਵੇ ਜਿੱਥੇ ਉਹ ਕੂੜਾ ਸੁੱਟ ਸਕਣ ।

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਸਮੇਂ ਸਿਰ ਵੱਖਰਾ ਸਥਾਨ ਨਾ ਦਿੱਤਾ ਤਾਂ ਸੰਘਰਸ਼ ਕੀਤਾ ਜਾਵੇਗਾ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਨਿੱਜੀ ਸਫਾਈ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਨਿਗਮ ਕਮਿਸ਼ਨਰ ਨੂੰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।

Facebook Comments

Trending