Connect with us

ਪੰਜਾਬੀ

ਲੁਧਿਆਣਾ ‘ਚ ਹਿਜਾਬ ਦੇ ਸਮਰਥਨ ‘ਚ ਮੁਸਲਿਮ ਮਹਿਲਾਵਾਂ ਨੇ ਕੱਢਿਆ ਮਾਰਚ

Published

on

In Ludhiana, Muslim women marched in support of hijab

ਲੁਧਿਆਣਾ :  ਅੱਜ ਸ਼ਨਿਚਰਵਾਰ ਨੂੰ ਸ਼ਹਿਰ ਦੀਆਂ ਸੈਂਕੜੇ ਮੁਸਲਿਮ ਔਰਤਾਂ ਹਿਜਾਬ ਪਾ ਕੇ ਸੜਕਾਂ ‘ਤੇ ਉਤਰ ਆਈਆਂ। ਇਹ ਗੁੱਸਾ ਉਨ੍ਹਾਂ ਵੱਲੋਂ ਹਿਜਾਬ ਪਾਉਣ ਦੀ ਆਜ਼ਾਦੀ ਨੂੰ ਲੈ ਕੇ ਪ੍ਰਗਟਾਇਆ ਜਾ ਰਿਹਾ ਹੈ। ਔਰਤਾਂ ਨੇ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਅਰਥੀ ਫੂਕ ਮਾਰਚ ਕੱਢਿਆ।

ਅੱਜ ਹਿਜਾਬ ਦੇ ਹੱਕ ਵਿੱਚ ਕੱਢਿਆ ਮਾਰਚ ਸਿਵਲ ਹਸਪਤਾਲ ਰੋਡ ਤੋਂ ਬਰਾਊਨ ਰੋਡ, ਸੁਭਾਨੀ ਬਿਲਡਿੰਗ, ਜਾਮਾ ਮਸਜਿਦ ਜੇਲ੍ਹ ਰੋਡ ਤੋਂ ਹੁੰਦਾ ਹੋਇਆ ਲੁਧਿਆਣਾ ਦੀ ਜਾਮਾ ਮਸਜਿਦ ਵਿਖੇ ਸਮਾਪਤ ਹੋਇਆ।

ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਅਸੀਂ ਕਰਨਾਟਕ ਦੀ ਬਹਾਦਰ ਧੀ ਮੁਸਕਾਨ ਦੀ ਸ਼ਲਾਘਾ ਕਰਦੇ ਹਾਂ, ਜਿਸ ਨੇ ਅੱਲਾਹ-ਹੂ-ਅਕਬਰ ਦੀ ਆਵਾਜ਼ ਨਾਲ ਦਰਜਨਾਂ ਲੋਕਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਮੁਸਕਾਨ ਨੇ ਸਾਫ਼ ਕਹਿ ਦਿੱਤਾ ਹੈ ਕਿ ਧੀਆਂ ਡਰਦੀਆਂ ਨਹੀਂ ਹਨ। ਇਸ ਦੌਰਾਨ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਹੁਣ ਕਰਨਾਟਕ ਤੋਂ ਦੇਸ਼ ‘ਚ ਹਿਜਾਬ ਦੇ ਨਾਂ ‘ਤੇ ਨਫਰਤ ਦਾ ਨਵਾਂ ਸੰਦੇਸ਼ ਦਿੱਤਾ ਜਾ ਰਿਹਾ ਹੈ।

ਸ਼ਾਹੀ ਇਮਾਮ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਬੇਟੀ ਪੜ੍ਹਾਓ ਤੇ ਦੂਜੇ ਪਾਸੇ ਸਿਰਫ਼ ਹਿਜਾਬ ਕਰਕੇ ਧੀਆਂ ਨੂੰ ਪੜ੍ਹਾਈ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਕਿ ਹਿਜਾਬ ਤੇ ਬੁਰਕਾ ਅੱਜ ਨਹੀਂ ਆਇਆ, ਮੁਸਲਮਾਨ ਧੀਆਂ ਸਦੀਆਂ ਤੋਂ ਪੜ੍ਹਾਈ ਦੇ ਨਾਲ-ਨਾਲ ਇਸ ਨੂੰ ਪਾਉਂਦੀਆਂ ਆ ਰਹੀਆਂ ਹਨ.

Facebook Comments

Advertisement

Trending