Connect with us

ਪੰਜਾਬੀ

ਲੁਧਿਆਣਾ ‘ਚ ਲੋਕਾਂ ਲਈ ਕਾਲ ਬਣ ਕੇ ਘੁੰਮ ਰਹੇ ਬੇਸਹਾਰਾ ਪਸ਼ੂ, ਨਿਗਮ ਨਹੀਂ ਚੁੱਕ ਰਿਹਾ ਠੋਸ ਕਦਮ

Published

on

In Ludhiana, helpless animals are roaming around as a bane for the people, the corporation is not taking concrete steps

ਲੁਧਿਆਣਾ : ਲੁਧਿਆਣਾ ਜ਼ਿਲ੍ਹੇ ‘ਚ ਬੇਸਹਾਰਾ ਪਸ਼ੂਆਂ ਕਾਰਨ ਵਾਪਰਨ ਵਾਲੇ ਹਾਦਸਿਆਂ ‘ਚ ਹਰ ਸਾਲ ਵਾਧਾ ਹੋ ਰਿਹਾ ਹੈ। ਸ਼ਹਿਰ ਦੀਆਂ ਸੜਕਾਂ ‘ਤੇ ਹਰ ਪਾਸੇ ਬੇਸਹਾਰਾ ਪਸ਼ੂ ਦੇਖਣ ਨੂੰ ਮਿਲ ਰਹੇ ਹਨ। ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਇਨ੍ਹਾਂ ਪਸ਼ੂਆਂ ਨੂੰ ਆਸਰਾ ਦੇਣ ਲਈ ਸੂਬੇ ਦੇ ਸਭ ਤੋਂ ਵੱਡੇ ਨਗਰ ਨਿਗਮ ਕੋਲ ਫੰਡਾਂ ਦੀ ਕਮੀ ਹੈ। ਨਗਰ ਨਿਗਮ ਨੇ ਲੋਕਾਂ ਤੋਂ 20 ਕਰੋੜ ਰੁਪਏ ਸਲਾਨਾ ਕਾਊ ਸੈੱਸ ਵਸੂਲਣ ਦਾ ਟੀਚਾ ਰੱਖਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਨਿਗਮ ਕੋਲ ਇਸ ਵੇਲੇ 25 ਕਰੋੜ ਰੁਪਏ ਤੋਂ ਜ਼ਿਆਦਾ ਦਾ ਫੰਡ ਜਮ੍ਹਾਂ ਹੈ। ਇਸ ਦੇ ਬਾਵਜੂਦ ਵੀ ਲੋਕਾਂ ਲਈ ਖ਼ਤਰਾ ਬਣੇ ਇਹ ਬੇਸਹਾਰਾ ਪਸ਼ੂ ਸੜਕਾਂ ਅਤੇ ਗਲੀਆਂ ‘ਚ ਘੁੰਮ ਰਹੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਇਨ੍ਹਾਂ ਪਸ਼ੂਆਂ ਨੂੰ ਆਸਰਾ ਦੇਣ ਲਈ ਨਿਗਮ ਨੇ ਆਪਣੀ ਗਊਸ਼ਾਲਾ ਬਣਾਉਣ ਦਾ ਵੀ ਫ਼ੈਸਲਾ ਲਿਆ ਸੀ ਪਰ ਇਹ ਸਭ ਕੁੱਝ ਕਾਗਜ਼ਾਂ ‘ਚ ਹੀ ਸਿਮਟ ਕੇ ਰਹਿ ਗਿਆ ਹੈ।

ਬੇਸਹਾਰਾ ਪਸ਼ੂ ਹੁਣ ਸੜਕਾਂ ‘ਤੇ ਲੋਕਾਂ ਲਈ ਕਾਲ ਬਣ ਕੇ ਘੁੰਮ ਰਹੇ ਹਨ। ਜੇਕਰ ਪੁਲਸ ਦੇ ਅੰਕੜਿਆਂ ਵੱਲ ਨਜ਼ਰ ਮਾਰੀਏ ਤਾਂ ਹਰ ਸਾਲ 100 ਦੇ ਕਰੀਬ ਲੋਕ ਬੇਸਹਾਰਾ ਪਸ਼ੂਆਂ ਨਾਲ ਟਕਰਾਉਣ ਕਾਰਨ ਵਾਪਰਨ ਵਾਲਿਆਂ ਹਾਦਸਿਆਂ ਦੌਰਾਨ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਅਜਿਹੇ ਹਾਦਸੇ ਹੋਣ ਦੇ ਬਾਵਜੂਦ ਇਨ੍ਹਾਂ ਨੂੰ ਰੋਕਣ ਲਈ ਨਿਗਮ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ।

Facebook Comments

Trending