Connect with us

ਪੰਜਾਬੀ

ਲੁਧਿਆਣਾ ‘ਚ ਫ਼ੌਜ ਦਾ ਡ੍ਰੋਨ ਰਿਹਾਇਸ਼ੀ ਇਲਾਕੇ ‘ਚ ਡਿੱਗਿਆ, ਹੋਇਆ ਲਾਪਤਾ

Published

on

In Ludhiana, an army drone crashed in a residential area and went missing

ਲੁਧਿਆਣਾ : ਢੋਲੇਵਾਲ ਮਿਲਟਰੀ ਕੈਂਪ ਤੋਂ ਉਡਾਣ ਭਰਨ ਵਾਲਾ ਭਾਰਤੀ ਫ਼ੌਜ ਦਾ ਇੱਕ ਡ੍ਰੋਨ ਸ਼ਾਮ ਨੂੰ ਰਿਹਾਇਸ਼ੀ ਖੇਤਰ ਵਿੱਚ ਜਾ ਡਿੱਗ ਕੇ ਲਾਪਤਾ ਹੋ ਗਿਆ। ਜਾਰੀ ਅਭਿਆਸ ਦੌਰਾਨ ਡ੍ਰੋਨ ਨੂੰ ਚਲਾਉਣ ਵਾਲੇ ਫ਼ੌਜੀ ਅਧਿਕਾਰੀ ਕੋਲੋਂ ਗਲਤ ਕਮਾਂਡ ਦੇਣ ਕਾਰਨ ਡ੍ਰੋਨ ਡਿੱਗ ਪਿਆ। ਸੂਤਰਾਂ ਅਨੁਸਾਰ ਡ੍ਰੋਨ ਥਾਣਾ ਡਿਵੀਜ਼ਨ 7 ਦੇ ਅਧਿਕਾਰ ਖੇਤਰ ਵਿੱਚ ਆਉਂਦੇ ਇਲਾਕੇ ਵਿੱਚ ਡਿੱਗਿਆ ਸੀ। ਫੌਜ ਦੇ ਅਧਿਕਾਰੀਆਂ ਨੇ GPS ਸਿਗਨਲ ਦੇ ਆਧਾਰ ‘ਤੇ ਚੰਡੀਗੜ੍ਹ ਰੋਡ ਦੇ ਨਾਲ ਲੱਗਦੀ ਸੰਜੇ ਗਾਂਧੀ ਕਾਲੋਨੀ ‘ਚ ਡ੍ਰੋਨ ਦੀ ਲੋਕੇਸ਼ਨ ਟਰੇਸ ਕੀਤੀ।

ਇਸ ਘਟਨਾ ਬਾਰੇ ਲੁਧਿਆਣਾ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ। ਫ਼ੌਜ ਤੇ ਪੁਲਿਸ ਅਧਿਕਾਰੀਆਂ ਵੱਲੋਂ ਇਲਾਕੇ ਵਿੱਚ ਤਲਾਸ਼ੀ ਵੀ ਲਈ ਗਈ, ਪਰ ਡ੍ਰੋਨ ਬਰਾਮਦ ਨਹੀਂ ਹੋਇਆ। ਪੁਲਿਸ ਨੂੰ ਖ਼ਦਸ਼ਾ ਹੈ ਕਿ ਡ੍ਰੋਨ ਨੂੰ ਕਿਸੇ ਨੇ ਚੁੱਕ ਲਿਆ ਹੈ ਤੇ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ ਹੈ। ਸ਼ੱਕ ਇਹੀ ਹੈ ਕਿ ਹੋ ਸਕਦਾ ਕਿ ਡ੍ਰੋਨ ਵੀਰਾਨ ਥਾਂ ਜਾਂ ਘਰ ਦੀ ਛੱਤ ‘ਤੇ ਪਿਆ ਹੋਵੇ।ਸ਼ੇਰਪੁਰ ਪੁਲਿਸ ਚੌਕੀ ਦੇ ਏਐਸਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਫ਼ੌਜੀ ਅਧਿਕਾਰੀਆਂ ਨੇ ਇਸ ਸਬੰਧੀ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਹੈ ।

Facebook Comments

Trending