Connect with us

ਪੰਜਾਬੀ

ਲੁਧਿਆਣਾ ‘ਚ ਅਵਾਰਾ ਕੁੱਤੇ ਨੇ ਇੱਕੋ ਦਿਨ 11 ਲੋਕਾਂ ਨੂੰ ਵੱਢਿਆ, ਨਗਰ ਨਿਗਮ ਨੇ ਕੀਤਾ ਕਾਬੂ

Published

on

In Ludhiana, a stray dog bitten 11 people on the same day, the Municipal Corporation took control

ਲੁਧਿਆਣਾ : ਮਹਾਨਗਰ ‘ਚ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੱਲ ਕਰਨ ਲਈ ਸ਼ੁਰੂ ਕੀਤਾ ਗਿਆ ਨਸਬੰਦੀ ਦਾ ਪ੍ਰਾਜੈਕਟ ਫਲਾਪ ਸ਼ੋਅ ਸਾਬਿਤ ਹੋਇਆ ਹੈ। ਇਸ ਕਾਰਨ ਸ਼ਹਿਰ ‘ਚ ਰੋਜ਼ਾਨਾ ਕੁੱਤਿਆਂ ਦੇ ਵੱਢਣ ਦੇ ਕਰੀਬ 2 ਦਰਜਨ ਕੇਸ ਸਾਹਮਣੇ ਆ ਰਹੇ ਹਨ। ਇਸ ਦਾ ਸਬੂਤ ਬੀਤੇ ਦਿਨ ਨਿੱਮ ਚੌਂਕ ਇਲਾਕੇ ‘ਚ ਦੇਖਣ ਨੂੰ ਮਿਲਿਆ, ਜਿੱਥੇ ਇਕ ਹੀ ਦਿਨ ‘ਚ ਅਵਾਰਾ ਕੁੱਤੇ ਨੇ 11 ਲੋਕਾਂ ਨੂੰ ਵੱਢ ਲਿਆ।

ਇਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਨਗਰ ਨਿਗਮ ਦੀ ਟੀਮ ਇਲਾਕੇ ‘ਚ ਪਹੁੰਚੀ ਅਤੇ ਆਤੰਕ ਫੈਲਾ ਰਹੇ ਕੁੱਤੇ ਨੂੰ ਕਾਬੂ ਕਰ ਲਿਆ। ਲੋਕਾਂ ਦਾ ਕਹਿਣਾ ਹੈ ਕਿ ਅਵਾਰਾ ਕੁੱਤਿਆਂ ਦੀ ਦਹਿਸ਼ਤ ਕਾਰਨ ਉਨ੍ਹਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ ਅਤੇ ਬੱਚੇ ਵੀ ਖੇਡਣ ਲਈ ਬਾਹਰ ਨਹੀਂ ਜਾ ਸਕਦੇ। ਇਸ ਮਾਮਲੇ ‘ਚ ਨਗਰ ਨਿਗਮ ਦੇ ਵੈਟਨਰੀ ਅਫ਼ਸਰ ਹਰਬੰਸ ਸਿੰਘ ਡੱਲਾ ਨੇ ਅਗਲੇ ਸਾਲ ਮਾਰਚ ਤੱਕ ਅਵਾਰਾ ਕੁੱਤਿਆਂ ਦੀ ਨਸਬੰਦੀ ਦਾ ਪ੍ਰਾਜੈਕਟ ਪੂਰਾ ਕਰਨ ਦਾ ਦਾਅਵਾ ਕੀਤਾ ਹੈ।

ਨਗਰ ਨਿਗਮ ਵੱਲੋਂ ਭਾਵੇਂ ਹੀ ਹਰ ਮਹੀਨੇ 1600 ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਕਈ ਸਾਲ ਬਾਅਦ ਵੀ ਹੁਣ ਤੱਕ ਇਕ ਵਾਰਡ ਪੂਰੀ ਤਰ੍ਹਾਂ ਕਵਰ ਨਹੀਂ ਹੋਇਆ ਹੈ। ਇਸ ਦੇ ਕਾਰਨ ਸ਼ਹਿਰ ‘ਚ ਅਵਾਰਾ ਕੁੱਤਿਆਂ ਨੇ ਪੂਰੀ ਤਰ੍ਹਾਂ ਆਤੰਕ ਫੈਲਾਇਆ ਹੋਇਆ ਹੈ।

Facebook Comments

Trending