Connect with us

ਕਰੋਨਾਵਾਇਰਸ

ਲੁਧਿਆਣਾ ‘ਚ 23 ਦਿਨਾਂ ‘ਚ 308 ਕੋਰੋਨਾ ਪੌਜ਼ਟਿਵ, 6 ਮਰੀਜਾਂ ਤੋੜਿਆ ਦਮ

Published

on

In Ludhiana, 308 corona positive, 6 patients died in 23 days

ਲੁਧਿਆਣਾ : ਲੁਧਿਆਣਾ ਸ਼ਹਿਰ ‘ਚ ਕੋਰੋਨਾ ਨੇ ਜ਼ੋਰ ਫੜ ਲਿਆ ਹੈ। ਮਈ ਮਹੀਨੇ ਵਿਚ 31 ਦਿਨਾਂ ਵਿਚ ਕੋਵਿਡ ਦੇ ਸਿਹਤ ਵਿਭਾਗ ਵਲੋਂ 98 ਮਰੀਜ਼ ਪਾਏ ਗਏ ਸਨ ਪਰ ਜੂਨ ਮਹੀਨੇ ਵਿਚ 1 ਜੂਨ ਤੋਂ 24 ਜੂਨ ਤੱਕ 308 ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਸਾਰੇ ਮਰੀਜ਼ਾਂ ਵਿੱਚ ਸਿਰਫ ਓਮਿਕਰੋਨ ਵੇਰੀਐਂਟ ਹੀ ਦੇਖਿਆ ਜਾ ਰਿਹਾ ਹੈ।

ਇਸ ਮਹੀਨੇ ਵਿੱਚ ਹੀ ਕੋਵਿਡ ਨਾਲ ਸੰਕਰਮਿਤ ਛੇ ਮੌਤਾਂ ਹੋਈਆਂ ਹਨ। ਦੋ ਦਿਨ ਪਹਿਲਾਂ ਇੱਕ ਦਿਨ ਵਿੱਚ ਦੋ ਕੋਵਿਡ ਮਰੀਜ਼ਾਂ ਨੇ ਦਮ ਤੋੜ ਤੋੜਿਆ । ਸ਼ੁੱਕਰਵਾਰ ਨੂੰ ਜ਼ਿਲ੍ਹੇ ‘ਚ 25 ਮਰੀਜ਼ ਕੋਵਿਡ ਪਾਜ਼ੇਟਿਵ ਪਾਏ ਗਏ। ਇਹ ਸਾਰੇ ਮਰੀਜ਼ ਲੁਧਿਆਣਾ ਦੇ ਰਹਿਣ ਵਾਲੇ ਹਨ। ਡੇਂਗੂ ਵੀ ਲਗਾਤਾਰ ਵਧਣਾ ਸ਼ੁਰੂ ਹੋ ਗਿਆ ਹੈ। ਲੁਧਿਆਣਾ ‘ਚ ਡੇਂਗੂ ਦਾ 1 ਮਰੀਜ਼ ਵੀ ਪਾਜ਼ੇਟਿਵ ਆਇਆ ਹੈ।

ਸਿਵਲ ਸਰਜਨ ਡਾ: ਐਸ.ਪੀ. ਸਿੰਘ ਨੇ ਦੱਸਿਆ ਕਿ 24 ਦਿਨਾਂ ਵਿੱਚ ਜ਼ਿਲ੍ਹੇ ਭਰ ਵਿੱਚ 474 ਮੈਗਾ ਕੋਰੋਨਾ ਟੀਕਾਕਰਨ ਕੈਂਪ ਲਗਾਏ ਗਏ ਹਨ। ਇਨ੍ਹਾਂ ਕੈਂਪਾਂ ਵਿਚ 12 ਤੋਂ 14 ਸਾਲ ਦੇ ਬੱਚਿਆਂ, 15 ਤੋਂ 17 ਸਾਲ ਦੇ ਬੱਚਿਆਂ ਅਤੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਬੱਚਿਆਂ ਨੂੰ ਟੀਕੇ ਲਗਾਏ ਗਏ ਹਨ । ਜੇਕਰ ਵੈਕਸੀਨ ਸਮੇਂ ਸਿਰ ਲੱਗ ਜਾਵੇ ਤਾਂ ਕੋਰੋਨਾ ਦਾ ਅਸਰ ਸਰੀਰ ‘ਤੇ ਬਹੁਤ ਘੱਟ ਹੁੰਦਾ ਹੈ।

Facebook Comments

Trending