ਪੰਜਾਬ ਨਿਊਜ਼

ਪੰਜਾਬ ਵਾਸੀਆਂ ਲਈ ਅਹਿਮ ਖਬਰ, ਲਗਾਤਾਰ 3 ਛੁੱਟੀਆਂ

Published

on

ਚੰਡੀਗੜ੍ਹ : ਪੰਜਾਬ ਭਰ ‘ਚ 10 ਮਈ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਹੋਣ ਜਾ ਰਹੀ ਹੈ। ਸੂਬੇ ਭਰ ਦੇ ਸਕੂਲਾਂ, ਕਾਲਜਾਂ, ਸਰਕਾਰੀ ਦਫ਼ਤਰਾਂ ਅਤੇ ਹੋਰ ਵਪਾਰਕ ਅਦਾਰਿਆਂ ਵਿੱਚ ਇਸ ਦਿਨ ਛੁੱਟੀ ਰਹੇਗੀ। ਦਰਅਸਲ 10 ਮਈ ਨੂੰ ਭਗਵਾਨ ਪਰਸ਼ੂ ਰਾਮ ਜੈਅੰਤੀ ਹੈ। ਜਿਸ ਕਾਰਨ ਇਸ ਦਿਨ ਪੰਜਾਬ ਸਰਕਾਰ ਵੱਲੋਂ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਪੰਜਾਬ ਭਰ ਦੇ ਸਕੂਲ, ਕਾਲਜ ਅਤੇ ਹੋਰ ਸਰਕਾਰੀ ਵਿਭਾਗ ਬੰਦ ਰਹਿਣਗੇ।

ਇੱਥੇ ਇਹ ਵੀ ਦੱਸਣਯੋਗ ਹੈ ਕਿ 10 ਮਈ 2024 ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਹੋਵੇਗੀ ਜਦਕਿ ਅਗਲੇ ਦਿਨ ਮਹੀਨੇ ਦਾ ਦੂਜਾ ਸ਼ਨੀਵਾਰ ਹੈ। ਜਿਸ ਕਾਰਨ ਕਈ ਪ੍ਰਾਈਵੇਟ ਸਕੂਲ ਅਤੇ ਕਈ ਅਦਾਰੇ ਵੀ ਬੰਦ ਰਹਿਣਗੇ। ਇਸ ਤੋਂ ਬਾਅਦ ਐਤਵਾਰ ਹੈ ਯਾਨੀ ਤਿੰਨ ਦਿਨਾਂ ਦੀਆਂ ਛੁੱਟੀਆਂ ਦੌਰਾਨ ਘੁੰਮਣ ਦਾ ਪਲਾਨ ਬਣਾਇਆ ਜਾ ਸਕਦਾ ਹੈ।

Facebook Comments

Trending

Copyright © 2020 Ludhiana Live Media - All Rights Reserved.