Connect with us

ਪੰਜਾਬ ਨਿਊਜ਼

IGNOU ‘ਚ ਨਵਾਂ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ

Published

on

Important news for students who want to take new admission in IGNOU

ਇੰਦਰਾ ਗਾਂਧੀ ਰਾਸ਼ਟਰੀ ਮੁਕਤ ਯੂਨੀਵਰਸਿਟੀ ਖੇਤਰੀ ਕੇਂਦਰ ਖੰਨਾ ਦੀ ਖੇਤਰੀ ਨਿਰਦੇਸ਼ਕਾ ਡਾ. ਸੰਤੋਸ਼ ਕੁਮਾਰੀਦੀ ਸੂਚਨਾ ਅਨੁਸਾਰ ਜੁਲਾਈ 2023 ਸੈਸ਼ਨ ਵਿਚ ਨਵਾਂ ਦਾਖ਼ਲਾ ਲੈਣ ਲਈ ਆਖ਼ਰੀ ਤਾਰੀਖ਼ ਵਧਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਨਵ-ਪ੍ਰਵੇਸ਼ ਲੈਣ ਲਈ ਸਰਟੀਫਿਕੇਟ ਪ੍ਰੋਗਰਾਮਾਂ ਨੂੰ ਛੱਡ ਕੇ ਹੋਰ ਸਾਰੇ ਪ੍ਰੋਗਰਾਮਾਂ ਵਿਚ ਇਗਨੂੰ ਦੀ ਵੈੱਬਸਾਈਟ ਦੇ ਰਾਹੀਂ ਬਿਨੈ ਕਰਨ ਦੀ ਆਨਲਾਈਨ ਪ੍ਰਕਿਰਿਆ ਨੂੰ ਜਾਰੀ ਰੱਖਦੇ ਹੋਏ ਆਖ਼ਰੀ ਤਾਰੀਖ਼ ਵਧਾ ਕੇ 30 ਸਤੰਬਰ ਕਰ ਦਿੱਤੀ ਗਈ ਹੈ।

ਇਸ ਸੈਸ਼ਨ ਲਈ ਰੁਪਏ 200 ਰੁਪਏ ਲੇਟ ਫ਼ੀਸ ਨਾਲ ਮੁੜ ਰਜਿਸਟ੍ਰੇਸ਼ਨ ਕਰਵਾਉਣ ਲਈ ਵੀ 30 ਸਤੰਬਰ ਤੱਕ ਬਿਨੈ ਕੀਤੇ ਜਾ ਸਕਦੇ ਹਨ। ਅਜਿਹੇ ਸਾਰੇ ਵਿਦਿਆਰਥੀ ਜਿਨ੍ਹਾਂ ਨੇ ਜੁਲਾਈ 2022 ਸੈਸ਼ਨ ਵਿਚ ਸਲਾਨਾ ਕੋਰਸਾਂ (ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ) ਅਤੇ ਜਨਵਰੀ 2023 ਸੈਸ਼ਨ ਵਿਚ ਸਮੈਸਟਰ ਆਧਾਰਿਤ ਕੋਰਸਾਂ (ਬੀ. ਸੀ. ਏ., ਐੱਮ. ਸੀ. ਏ., ਪੀ. ਜੀ. ਡੀ. ਸੀ. ਏ., ਐੱਮ. ਬੀ. ਏ.) ਵਿਚ ਦਾਖ਼ਲਾ ਲਿਆ ਸੀ, ਜੁਲਾਈ =23 ਸੈਸ਼ਨ ਲਈ ਲਈ ਰਿ-ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

Facebook Comments

Trending