Connect with us

ਪੰਜਾਬ ਨਿਊਜ਼

ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖਬਰ, ਨਵੇਂ ਹੁਕਮ ਜਾਰੀ

Published

on

ਖੰਨਾ: ਇਗਨੂ ਸੈਸ਼ਨ 2024 ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਖੇਤਰੀ ਕੇਂਦਰ ਖੰਨਾ ਦੇ ਸੀਨੀਅਰ ਖੇਤਰੀ ਨਿਰਦੇਸ਼ਕ ਡਾ: ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਜੁਲਾਈ 2024 ਸੈਸ਼ਨ ਵਿੱਚ ਨਵੇਂ ਦਾਖ਼ਲੇ ਲੈਣ ਲਈ ਸਰਟੀਫਿਕੇਟ ਅਤੇ ਸਮੈਸਟਰ ਆਧਾਰਿਤ ਪ੍ਰੋਗਰਾਮਾਂ ਨੂੰ ਛੱਡ ਕੇ ਬਾਕੀ ਸਾਰੇ ਪ੍ਰੋਗਰਾਮ (ਓ.ਡੀ.ਐਲ./ਆਨਲਾਈਨ ਜਾਰੀ ਹਨ। ਇਗਨੂ ਦੀ ਵੈੱਬਸਾਈਟ ਰਾਹੀਂ ਅਪਲਾਈ ਕਰਨ ਦੀ ਔਨਲਾਈਨ ਪ੍ਰਕਿਰਿਆ, ਆਖਰੀ ਮਿਤੀ 10 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਡਾ: ਪ੍ਰਮੇਸ਼ ਚੰਦਰ, ਸਹਾਇਕ ਖੇਤਰੀ ਨਿਰਦੇਸ਼ਕ ਨੇ ਦੱਸਿਆ ਕਿ 10 ਸਤੰਬਰ ਦੀ ਵਧੀ ਹੋਈ ਮਿਤੀ ਤੱਕ ਉਸੇ ਸੈਸ਼ਨ ਲਈ ਰੀ-ਰਜਿਸਟ੍ਰੇਸ਼ਨ ਲਈ ਆਨਲਾਈਨ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।

Facebook Comments

Trending