Connect with us

ਪੰਜਾਬ ਨਿਊਜ਼

ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖਬਰ, ਇਮਤਿਹਾਨਾਂ ਸਬੰਧੀ ਆਈ ਅਪਡੇਟ

Published

on

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਚਾਲੂ ਸੈਸ਼ਨ ਦੀ ਚੌਥੀ ਤਿਮਾਹੀ ਲਈ ਪੰਜਾਬੀ ਦੇ ਵਾਧੂ ਵਿਸ਼ੇ ਦੀ ਪ੍ਰੀਖਿਆ ਲੈਣ ਦੀ ਡੇਟ ਸ਼ੀਟ ਤੈਅ ਕਰ ਦਿੱਤੀ ਹੈ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਇਹ ਪ੍ਰੀਖਿਆ 30 ਅਤੇ 31 ਜਨਵਰੀ 2025 ਨੂੰ ਹੋਵੇਗੀ। ਪ੍ਰੀਖਿਆ ਫਾਰਮ 1 ਜਨਵਰੀ ਤੋਂ ਸਿੱਖਿਆ ਬੋਰਡ ਦੀ ਵੈੱਬਸਾਈਟ ‘ਤੇ ਉਪਲਬਧ ਹੋਣਗੇ।ਹਰ ਤਰ੍ਹਾਂ ਨਾਲ ਆਨਲਾਈਨ ਪ੍ਰੀਖਿਆ ਫਾਰਮ ਭਰਨ ਤੋਂ ਬਾਅਦ ਸਿੱਖਿਆ ਬੋਰਡ ਦੀ ਪ੍ਰੀਖਿਆ ਸ਼ਾਖਾ 10ਵੀਂ ਜਮਾਤ ਦੇ ਫਾਰਮ 17 ਜਨਵਰੀ 2025 ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੇ ਮੁੱਖ ਦਫ਼ਤਰ ਵਿਖੇ ਪ੍ਰਾਪਤ ਕਰ ਲਏ ਜਾਣਗੇ।

ਬੁਲਾਰੇ ਨੇ ਦੱਸਿਆ ਕਿ ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਸਮੇਂ ਸਬੰਧਤ ਉਮੀਦਵਾਰ ਆਪਣੇ ਨਾਲ 10ਵੀਂ ਜਮਾਤ ਪਾਸ ਦਾ ਅਸਲ ਸਰਟੀਫਿਕੇਟ, ਫੋਟੋ ਸ਼ਨਾਖਤੀ ਕਾਰਡ ਅਤੇ ਤਸਦੀਕਸ਼ੁਦਾ ਫੋਟੋ ਕਾਪੀਆਂ ਨਾਲ ਲੈ ਕੇ ਆਉਣ।

Facebook Comments

Trending