Connect with us

ਪੰਜਾਬ ਨਿਊਜ਼

PSEB 10ਵੀਂ ਤੇ CBSE ਦੇ 10ਵੀਂ, 12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਇਸ ਤਾਰੀਖ਼ ਨੂੰ ਜਾਰੀ ਹੋਣਗੇ ਨਤੀਜੇ

Published

on

Important news for PSEB 10th and CBSE 10th, 12th students, results will be released on this date.

ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦਾ ਨਤੀਜਾ 4 ਜੁਲਾਈ ਨੂੰ ਜਾਰੀ ਕੀਤਾ ਜਾਵੇਗਾ। ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਵਿਸ਼ੇਸ਼ ਗੱਲਬਾਤ ’ਚ ਦੱਸਿਆ ਕਿ ਮੈਟ੍ਰਿਕ ਦਾ ਨਤੀਜਾ ਅਗਲੇ ਹਫ਼ਤੇ ਜਾਰੀ ਹੋਵੇਗਾ। ਉਨ੍ਹਾਂ ਕਿਹਾ ਕਿ 4 ਜੁਲਾਈ ਨੂੰ ਨਤੀਜੇ ਐਲਾਨੇ ਜਾਣ ਦੀ ਉਮੀਦ ਹੈ। ਦੱਸ ਦੇਈਏ ਕਿ ਬੋਰਡ ਨੇ 12ਵੀਂ ਦਾ ਨਤੀਜਾ ਵੀ 28 ਜੂਨ ਨੂੰ ਜਾਰੀ ਕੀਤਾ ਸੀ।

ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਦੇ ਨਤੀਜੇ ਜੁਲਾਈ ਦੇ ਦੂਜੇ ਹਫ਼ਤੇ ਤੱਕ ਜਾਰੀ ਹੋਣ ਦੀ ਸੰਭਾਵਨਾ ਹੈ। ਬੋਰਡ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਸੀ. ਬੀ. ਐੱਸ. ਈ. ਪਹਿਲਾਂ 10ਵੀਂ ਦੇ ਨਤੀਜੇ ਐਲਾਨੇਗਾ। ਚੰਡੀਗੜ੍ਹ ਰੀਜਨ ਦੇ ਵਿਦਿਆਰਥੀਆਂ ਦੇ ਨਤੀਜੇ 7 ਜਾਂ 8 ਜੁਲਾਈ ਨੂੰ ਐਲਾਨੇ ਜਾ ਸਕਦੇ ਹਨ, ਜਿਸ ਦੀ ਤਿਆਰੀ ’ਚ ਬੋਰਡ ਦਿਨ-ਰਾਤ ਕੰਮ ਕਰ ਰਿਹਾ ਹੈ, ਨਾਲ ਹੀ 12ਵੀਂ ਦੇ ਨਤੀਜੇ 11 ਜੁਲਾਈ ਤੱਕ ਐਲਾਨੇ ਜਾ ਸਕਦੇ ਹਨ।

ਦੱਸ ਦੇਈਏ ਕਿ ਪਹਿਲਾਂ 10ਵੀਂ ਦਾ ਨਤੀਜਾ 4 ਜੁਲਾਈ ਨੂੰ ਐਲਾਨੇ ਜਾਣ ਦੀ ਯੋਜਨਾ ਸੀ ਪਰ ਕਿਸੇ ਤਕਨੀਕੀ ਕਾਰਨ ਕਰ ਕੇ ਇਸ ਤਾਰੀਖ਼ ’ਚ ਬਦਲਾਅ ਕਰਨਾ ਪਿਆ। ਜ਼ਿਕਰਯੋਗ ਹੈ ਕਿ ਸੀ. ਬੀ. ਐੱਸ. ਈ. ਵੱਲੋਂ ਦੋਵੇਂ ਜਮਾਤਾਂ ਦੀਆਂ ਪ੍ਰੀਖਿਆਵਾਂ ਇਸ ਵਾਰ ਟਰਮ–1 ਅਤੇ ਟਰਮ-2 ਦੇ ਆਧਾਰ ’ਤੇ ਕੰਡਕਟ ਕੀਤੀਆਂ ਸਨ, ਜਿਸ ਦਾ ਨਤੀਜਾ ਫਰਵਰੀ ’ਚ ਜਾਰੀ ਕਰ ਦਿੱਤਾ ਗਿਆ ਸੀ।

Facebook Comments

Trending