Connect with us

ਪੰਜਾਬ ਨਿਊਜ਼

10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, CBSE ਨੇ ਪ੍ਰੀਖਿਆਵਾਂ ’ਚ ਕੀਤਾ ਇਹ ਬਦਲਾਅ

Published

on

Important news for 10th and 12th students, CBSE has made this change in the exams

ਲੁਧਿਆਣਾ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ 2024 ’ਚ ਹੋਣ ਵਾਲੀਆਂ ਜਮਾਤ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਈ ਆਪਣੀ ਮੁਲਾਂਕਣ ਯੋਜਨਾ ਨੂੰ ਨਵਾਂ ਰੂਪ ਦਿੱਤਾ ਹੈ। ਸਾਲ 2024 ’ਚ ਐੱਮ. ਸੀ. ਕਿਊ. ’ਤੇ ਜ਼ਿਆਦਾ ਫੋਕਸ ਰਹੇਗਾ। ਸ਼ਾਟ ਅਤੇ ਲਾਂਗ ਆਂਸਰ ਪ੍ਰਸ਼ਨਾਂ ਲਈ ਵੇਟੇਜ ਘੱਟ ਕੀਤਾ ਜਾਵੇਗਾ। ਇਹ ਬਦਲਾਅ ਹਾਲਾਂਕਿ ਸਿਰਫ 2023-24 ਦੇ ਵਿੱਦਿਅਕ ਸੈਸ਼ਨ ਤੱਕ ਹੀ ਸੀਮਤ ਹੋ ਸਕਦਾ ਹੈ ਕਿਉਂਕਿ ਅਗਲੇ ਸਾਲ ਨਵੇਂ ਰਾਸ਼ਟਰੀ ਪਾਠਚਰਿਆ ਰੂਪ-ਰੇਖਾ ਦੀ ਸ਼ੁਰੂਆਤ ਦੇ ਨਾਲ ਬੋਰਡ ਪ੍ਰੀਖਿਆਵਾਂ ’ਚ ਸੁਧਾਰ ਹੋਣ ਦੀ ਸੰਭਾਵਨਾ ਹੈ।

ਅਗਲੇ ਸੈਸ਼ਨ ’ਚ ਸੀ. ਬੀ. ਐੱਸ. ਈ. ਬੋਰਡ ਪ੍ਰੀਖਿਆਵਾਂ ’ਚ ਅਸਲ ਜ਼ਿੰਦਗੀ ਦੇ ਹਾਲਾਤ ’ਚ ਧਾਰਨਾਵਾਂ ਦੇ ਅਨੁਸਾਰ ਜ਼ਿਆਦਾ ਪ੍ਰਸ਼ਨ ਹੋਣਗੇ। ਕਲਾਸ 10ਵੀਂ ’ਚ 50 ਫੀਸਦੀ ਸਵਾਲ ਐੱਮ. ਸੀ. ਕਿਊ. ’ਤੇ ਆਧਾਰਿਤ ਪ੍ਰਸ਼ਨ, ਸੋਰਸ ਬੇਸਿਡ ਇੰਟੀਗ੍ਰੇਟਿਡ ਕਵੈਸਚਨਜ਼ ਜਾਂ ਕਿਸੇ ਹੋਰ ਤਰ੍ਹਾਂ ਦੇ ਰੂਪ ’ਚ ਯੋਗਤਾ ਆਧਾਰਿਤ ਹੋਣਗੇ। ਪਿਛਲੇ ਵਿੱਦਿਅਕ ਸੈਸ਼ਨ ’ਚ ਅਜਿਹੇ ਪ੍ਰਸ਼ਨਾਂ ਦਾ ਵੇਟੇਜ 40 ਫੀਸਦੀ ਸੀ। ਆਬਜੈਕਟਿਵ ਟਾਈਪਸ ਪ੍ਰਸ਼ਨ ਹੁਣ ਜ਼ਰੂਰੀ ਰੂਪ ਨਾਲ 20 ਫੀਸਦੀ ਵੇਟੇਜ ਨਾਲ ਬਹੁ-ਬਦਲ ਹੋਣਗੇ।

12ਵੀਂ ਕਲਾਸ ’ਚ ਵੀ ਆਬਜੈਕਟਿਵ ਟਾਈਪਸ ਪ੍ਰਸ਼ਨ ਹੁਣ ਜ਼ਰੂਰੀ ਤੌਰ ’ਤੇ 20 ਫੀਸਦੀ ਵੇਟੇਜ ਨਾਲ ਬਹੁ-ਬਦਲ ਪ੍ਰਸ਼ਨ ਹੋਣਗੇ। ਸ਼ਾਰਟ ਆਂਸਰ ਅਤੇ ਲਾਂਗ ਆਂਸਰ ਪ੍ਰਸ਼ਨਾਂ ਦਾ ਵੇਟੇਜ ਪਿਛਲੇ ਸਾਲ ਤੋਂ 50 ਫੀਸਦੀ ਘਟਾ ਕੇ 40 ਫੀਸਦੀ ਕਰ ਦਿੱਤਾ ਗਿਆ ਹੈ। ਸ਼ਾਰਟ ਆਂਸਰ ਅਤੇ ਲਾਂਗ ਆਂਸਰ ਪ੍ਰਸ਼ਨਾਂ ਦਾ ਵੇਟੇਜ ਪਿਛਲੇ ਸਾਲ ਦੇ 40 ਫੀਸਦੀ ਤੋਂ ਘਟਾ ਕੇ 30 ਫੀਸਦੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕਲਾਸ 12ਵੀਂ ’ਚੋਂ 40 ਫੀਸਦੀ ਪ੍ਰਸ਼ਨ ਐੱਮ. ਸੀ. ਕਿਊ. ਪ੍ਰਸ਼ਨ, ਸੋਰਸ ਬੇਸਿਡ ਇੰਟੀਗ੍ਰੇਟਿਡ ਕਵੈਸਚਨਜ਼ ਜਾਂ ਕਿਸੇ ਹੋਰ ਤਰ੍ਹਾਂ ਦੇ ਰੂਪ ’ਚ ਯੋਗਤਾ ਆਧਾਰਿਤ ਹੋਣਗੇ। ਪਿਛਲੇ ਵਿੱਦਿਅਕ ਸੈਸ਼ਨ ’ਚ ਅਜਿਹੇ ਪ੍ਰਸ਼ਨਾਂ ਦਾ ਵੇਟੇਜ 30 ਫੀਸਦੀ ਸੀ।

Facebook Comments

Trending