ਹਰ ਇਨਸਾਨ ਚਾਹੁੰਦਾ ਹੈ ਕਿ ਉਸ ਦੀ ਉਮਰ ਲੰਬੀ ਅਤੇ ਸਿਹਤਮੰਦ ਹੋਵੇ। ਲੰਬੀ ਉਮਰ ਲਈ ਦਿਲ ਨੂੰ ਸਿਹਤਮੰਦ ਰੱਖਣਾ ਜ਼ਰੂਰੀ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਣ ਲਈ ਖਾਣ-ਪੀਣ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਤੁਸੀਂ ਆਪਣੀ ਡੇਲੀ ਡਾਇਟ ‘ਚ ਕੁਝ ਖਾਸ ਨਟਸ ਸ਼ਾਮਲ ਕਰ ਸਕਦੇ ਹੋ। ਇਹ ਨਟਸ ਤੁਹਾਡੇ ਲਈ ਈਵਨਿੰਗ ਸਨੈਕਸ ਜਾਂ ਹਲਕੀ-ਫੁਲਕੀ ਭੁੱਖ ਦਾ ਹੈਲਥੀ ਆਪਸ਼ਨ ਹੋ ਸਕਦੇ ਹਨ।
ਦਿਲ ਲਈ ਕਿਉਂ ਹੈਲਥੀ ਹਨ ਨਟਸ: ਇੱਕ ਨਿਸ਼ਚਿਤ ਮਾਤਰਾ ‘ਚ ਨਟਸ ਦਾ ਸੇਵਨ ਕੀਤਾ ਜਾਵੇ ਤਾਂ ਇਹ ਸਰੀਰ ‘ਚ ਖ਼ਰਾਬ ਕੋਲੈਸਟ੍ਰੋਲ ਲੈਵਲ, ਬਲੱਡ ਕਲੋਟਸ ਦੇ ਖ਼ਤਰੇ ਨੂੰ ਘੱਟ ਕਰਦਾ ਹੈ। ਇਸ ਨਾਲ ਹਾਰਟ ‘ਚ ਬਲਾਕੇਜ ਜਾਂ ਹਾਰਟ ਅਟੈਕ ਦੀ ਸੰਭਾਵਨਾ ਘੱਟ ਹੁੰਦੀ ਹੈ। ਦਿਲ ਦੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਕਾਜੂ: ਕਾਜੂ ‘ਚ ਓਲੀਕ ਐਸਿਡ ਪਾਇਆ ਜਾਂਦਾ ਹੈ ਜੋ ਦਿਲ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰਦਾ ਹੈ। ਨਾਲ ਹੀ ਕਾਜੂ ‘ਚ ਆਇਰਨ, ਜ਼ਿੰਕ, ਕਾਪਰ, ਮੈਗਨੀਸ਼ੀਅਮ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ ‘ਚ ਮਦਦ ਕਰਦੇ ਹਨ।
ਦਿਲ ਲਈ ਚੰਗੀ ਹੁੰਦੀ ਹੈ ਮੂੰਗਫਲੀ: ਮੂੰਗਫਲੀ ‘ਚ ਪ੍ਰੋਟੀਨ ਭਰਪੂਰ ਪਾਇਆ ਜਾਂਦਾ ਹੈ। ਇੱਕ ਕੌਲੀ ਮੂੰਗਫਲੀ ਦਾ ਸੇਵਨ ਕਰਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਜੋ ਭਾਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਇੱਕ ਅਧਿਐਨ ਦੇ ਅਨੁਸਾਰ ਜੇਕਰ ਮੂੰਗਫਲੀ ਨੂੰ ਹਫ਼ਤੇ ‘ਚ ਦੋ ਵਾਰ ਸੀਮਤ ਮਾਤਰਾ ‘ਚ ਖਾਧਾ ਜਾਵੇ ਤਾਂ ਇਹ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਖ਼ਤਰੇ ਨੂੰ 15 ਪ੍ਰਤੀਸ਼ਤ ਤੱਕ ਘੱਟ ਕਰ ਸਕਦੀ ਹੈ।
ਬਦਾਮ ਵੀ ਦਿਲ ਲਈ ਫਾਇਦੇਮੰਦ: ਫਾਈਬਰ, ਵਿਟਾਮਿਨ ਈ, ਮੈਗਨੀਸ਼ੀਅਮ ਅਤੇ ਪ੍ਰੋਟੀਨ ਨਾਲ ਭਰਪੂਰ ਬਦਾਮ ‘ਚ ਅਸੈਚੂਰੇਟਿਡ ਫੈਟ ਹੁੰਦਾ ਹੈ। ਇਹ ਸਰੀਰ ਦੇ ਖ਼ਰਾਬ ਕੋਲੈਸਟ੍ਰੋਲ ਲੈਵਲ ਨੂੰ ਘੱਟ ਕਰਦਾ ਹੈ ਅਤੇ ਚੰਗੇ ਕੋਲੇਸਟ੍ਰੋਲ ਲੈਵਲ ਨੂੰ ਵਧਾਉਂਦੇ ਹਨ। ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਵੀ ਰੋਜ਼ਾਨਾ ਬਦਾਮ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਬਦਾਮ ਦਾ ਨਿਯਮਤ ਸੇਵਨ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੋ ਸਕਦਾ ਹੈ।
ਦਿਲ ਅਤੇ ਦਿਮਾਗ ਦੋਵਾਂ ਲਈ ਫ਼ਾਇਦੇਮੰਦ ਅਖਰੋਟ: ਜਦੋਂ ਦਿਮਾਗ ਨੂੰ ਤੇਜ਼ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਬਜ਼ੁਰਗ ਅਖਰੋਟ ਖਾਣ ਦੀ ਸਲਾਹ ਦਿੰਦੇ ਹਨ। ਓਮੇਗਾ 3 ਫੈਟੀ ਐਸਿਡ ਨਾਲ ਭਰਪੂਰ ਅਖਰੋਟ ਦਿਲ ਅਤੇ ਦਿਮਾਗ ਦੋਵਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ‘ਚ ਐਂਟੀਆਕਸੀਡੈਂਟ ਅਤੇ ਫਾਈਟੋਸਟ੍ਰੋਲ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਰੋਜ਼ਾਨਾ 1 ਤੋਂ 2 ਅਖਰੋਟ ਦਾ ਸੇਵਨ ਕਰਨ ਨਾਲ ਹਾਰਟ ਬਲਾਕੇਜ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।