ਅੱਜ ਕਲ੍ਹ ਲੋਕਾਂ ਦੀਆਂ ਅੱਖਾਂ ਘੱਟ ਉਮਰ ’ਚ ਹੀ ਕਮਜ਼ੋਰ ਹੋ ਜਾਂਦੀਆਂ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ ਪਰ ਲਾਈਫਸਟਾਈਲ ਇਸ ਵਿਚ ਕਾਫੀ ਹੱਦ ਤਕ ਜ਼ਿੰਮੇਵਾਰ ਹੁੰਦਾ ਹੈ। ਤੁਸੀਂ ਆਪਣੀ ਡਾਈਟ ’ਚ ਹੈੱਲਦੀ ਚੀਜ਼ਾ ਸ਼ਾਮਲ ਕਰ ਕੇ ਅੱਖਾਂ ਦੀ ਰੋਸ਼ਨੀ ਤੇਜ਼ ਰੱਖ ਸਕਦੇ ਹਨ। ਅੱਖਾਂ ਹੈੱਲਦੀ ਰੱਖਣ ਲਈ ਡਾਈਟ ’ਚ ਬੀਟਾ ਕੈਰੋਟੀਨ, ਓਮੇਗਾ-3 ਫੈਟੀ ਐਸਿਡ, ਜ਼ਿੰਕ, ਵਿਟਾਮਿਨ-ਸੀ ਤੇ ਵਿਟਾਮਿਨ-ਈ ਫੂਡਜ਼ ਸ਼ਾਮਿਲ ਕਰੋ। ਆਉ ਜਾਣਦੇ ਹਾਂ ਕਿ ਅੱਖਾਂ ਦੀ ਰੋਸ਼ਨੀ ਬੇਹਤਰ ਕਰਨ ਲਈ ਕੀ-ਕੀ ਖਾਣਾ ਚਾਹੀਦਾ ਹੈ।
ਗਾਜਰ : ਗਾਜਰ ’ਚ ਬੀਟਾ-ਕੈਰੋਟੀਨ ਕਾਫ਼ੀ ਮਾਤਰਾ ’ਚ ਪਾਇਆ ਜਾਂਦਾ ਹੈ। ਜੋ ਸਰੀਰ ’ਚ ਵਿਟਾਮਿਨ-ਏ ਦੀ ਪੂਰਤੀ ਕਰਦਾ ਹੈ। ਇਹ ਪੌਸ਼ਕ ਤੱਤ ਲਈ ਕਾਫ਼ੀ ਫਾਇਦੇਮੰਦ ਮੰਨਿਆਂ ਜਾਂਦਾ ਹੈ। ਇਹ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਦਾ ਹੈ।
ਪਾਲਕ : ਪਾਲਕ ਲਿਊਟਿਨ ਤੇ ਜੇਕਸੈਨਥਿਨ ਵਰਗੇ ਕੈਰੋਟੀਨਾਈਡ ਨਾਲ ਭਰਪੂਰ ਹੁੰਦਾ ਹੈ। ਇਹ ਐਂਟੀਆਕਸੀਡੈਂਟ ਹੈ ਜੋ ਅੱਖਾਂ ਦੀ ਰੋਸ਼ਨੀ ਬਧਾਉਣ ’ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਅੱਖਾਂ ਨੂੰ ਆਕਸੀਡੇਟਿਵ ਤੋਂ ਬਚਾਉਂਦਾ ਹੈ।
ਕੀਵੀ : ਕੀਵੀ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ, ਇਹ ਇਮਊਨਿਟੀ ਸਿਸਟਮ ਮਜ਼ਬੂਤ ਕਰਨ ’ਚ ਮਦਦ ਕਰਦਾ ਹੈ। ਜਿਸ ਨਾਲ ਕਈ ਬਿਮਾਰੀਆਂ ਤੋਂ ਬਚ ਸਕਦੇ ਹਨ। ਇਸ ਫਲ਼ ’ਚ ਮੌਜੂਦ ਗੁਣ ਅੱਖਾਂ ਦੇ ਕੋਲੇਜਨ ਉਤਪਾਦਨ ਨੂੰ ਵਧਾਉਂਦੇ ਹਨ, ਜਿਸ ਨਾਲ ਅੱਖਾਂ ਤੰਦਰੁਸਤ ਰਹਿੰਦੀਆਂ ਹਨ।
ਪਪੀਤਾ : ਪਪੀਤਾ ਬੀਟਾ-ਕੈਰੋਟੀਨ, ਵਿਟਾਮਿਨ-ਸੀ ਤੇ ਵਿਟਾਮਿਨ-ਈ ਨਾਲ ਭਰਪੂਰ ਹੁੰਦਾ ਹੈ। ਜੋ ਅੱਖਾਂ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਮੌਜੂਦ ਵਿਟਾਮਿਨ-ਈ ਇੱਕ ਐਂਟੀਆਕਸੀਡੈਂਟ ਦੇ ਰੂਪ ’ਚ ਕੰਮ ਕਰਦਾ ਹੈ, ਜੋ ਕੋਸ਼ਿਕਾਵਾਂ ਨੂੰ ਆਕਸੀਡੇਟਿਵ ਤਣਾਅ ਤੋਂ ਬਚਾਉਂਦਾ ਹੈ ਤੇ ਬੀਟਾ-ਕੈਰੋਟੀਨ ਅੱਖਾਂ ਦੀ ਰੋਸ਼ਨੀ ਨੂੰ ਵਧਾਂਉਦਾ ਹੈ।
ਸੰਤਰਾ : ਸੰਤਰਾ ਵਿਟਾਮਿਨ-ਸੀ ਦਾ ਸਰੋਤ ਹੁੰਦਾ ਹੈ। ਜੋ ਅੱਖਾਂ ਦੀ ਰੋਸ਼ਨੀ ਨੂੰ ਵਧਾਉਂਦਾ ਹੈ। ਇਹ ਆਕਸੀਡੇਟਿਵ ਤਣਾਅ ਰੋਕਣ ’ਚ ਮਦਦ ਕਰਦਾ ਹੈ। ਇਸ ਲਈ ਤੁਸੀਂ ਸੰਤਰੇ ਨੂੰ ਆਪਣੀ ਡਾਈਟ ਦਾ ਹਿੱਸਾ ਜ਼ਰੂਰ ਬਣਾਉ।
ਸ਼ਕਰਕੰਦੀ : ਅੱਖਾਂ ਨੂੰ ਤੰਦਰੁਸਤ ਰੱਖਣ ਲਈ ਆਪਣੀ ਡਾਈਟ ’ਚ ਸ਼ਕਰਕੰਦੀ ਸ਼ਾਮਲ ਕਰ ਸਕਦੇ ਹਨ। ਇਸ ’ਚ ਮੌਜੂਦ ਬੀਟਾ-ਕੈਰੋਟੀਨ ਰਾਤ ਦਾ ਅੰਨ੍ਹਾਪਨ ਰੋਕਣ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ।