ਸਰੀਰ ਨੂੰ ਤੰਦਰੁਸਤ ਰੱਖਣ ਲਈ ਫਲ ਖਾਣੇ ਬਹੁਤ ਜ਼ਰੂਰੀ ਹੁੰਦੇ ਹਨ। ਇਸ ਨਾਲ ਸਰੀਰ ਨੂੰ ਨਾ ਸਿਰਫ ਤਾਕਤ ਮਿਲਦੀ ਹੈ ਬਲਕਿ ਚਿਹਰੇ ਦਾ ਨਿਖਾਰ ਵੀ ਬਣਿਆ ਰਹਿੰਦਾ ਹੈ। ਜੇ ਅਸੀਂ ਫਲ ਖਾਂਦੇ ਰਹਾਂਗੇ ਤਾਂ ਸਾਡਾ ਸਰੀਰ ਵੀ ਬਿਮਾਰੀਆਂ ਤੋਂ ਬਚਿਆ ਰਹੇਗਾ। ਗਰਮੀਆਂ ਵਿਚ ਲੋਕ ਫਲਾਂ ਦੇ ਨਾਲ-ਨਾਲ ਜੂਸ ਵੀ ਪੀ ਲੈਂਦੇ ਹਨ ਪਰ ਸਰਦੀਆਂ ਵਿਚ ਜੂਸ ਪੀਣ ਨਾਲ ਬਹੁਤ ਸਾਰੇ ਲੋਕਾਂ ਨੂੰ ਜ਼ੁਕਾਮ ਅਤੇ ਗਲ਼ੇ ਖ਼ਰਾਬ ਦੀ ਸਮੱਸਿਆ ਵੀ ਹੋ ਜਾਂਦੀ ਹੈ।
ਸੇਬ ਖਾਓ : ਸੇਬ ਇੱਕ ਅਜਿਹਾ ਫਲ ਹੈ ਜੋ ਸਰਦੀਆਂ ਅਤੇ ਗਰਮੀਆਂ ਹਰ ਮੌਸਮ ਵਿੱਚ ਖਾਧਾ ਜਾਂਦਾ ਹੈ। ਇਸ ਨਾਲ ਸਰੀਰ ਵਿਚ ਹੀਮੋਗਲੋਬਿਨ, ਆਇਰਨ ਅਤੇ ਖੂਨ ਦੀ ਕਮੀ ਨਹੀਂ ਹੁੰਦੀ। ਇਸ ਵਿਚ ਪਾਏ ਜਾਣ ਵਾਲੇ ਪੈਕਟਿਨ ਫਾਈਬਰ, ਵਿਟਾਮਿਨ, ਖਣਿਜ, ਫਾਈਟੋਨੁਟਰੀਐਂਟਸ, ਐਂਟੀ-ਆਕਸੀਡੈਂਟ ਸਰੀਰ ਵਿਚ ਸੰਕ੍ਰਮਣ ਨੂੰ ਫੈਲਣ ਤੋਂ ਰੋਕਦੇ ਹਨ। ਰੋਜ਼ਾਨਾ 1 ਸੇਬ ਦਾ ਸੇਵਨ ਕਰਨ ਨਾਲ ਇਸ ਮੌਸਮ ਵਿਚ ਵੀ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਅਨਾਰ ਦਾ ਸੇਵਨ ਜ਼ਰੂਰ ਕਰੋ : ਇਸ ਵਿੱਚ ਫਾਈਟੋ ਕੈਮੀਕਲ, ਪੌਲੀ-ਫੈਨੋਲ, ਐਂਟੀ ਆਕਸੀਡੈਂਟਸ, ਫਾਈਬਰ, ਆਇਰਨ, ਵਿਟਾਮਿਨ ਹੁੰਦੇ ਹਨ ਜੋ ਹਾਈ ਕੋਲੇਸਟ੍ਰੋਲ, ਬਲੱਡ ਪ੍ਰੈਸ਼ਰ, ਹਾਰਟ ਅਟੈਕ ਅਤੇ ਫ੍ਰੀ ਰੈਡੀਕਲ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਜੇ ਤੁਹਾਨੂੰ ਖੂਨ ਦੀ ਕਮੀ ਹੈ ਤਾਂ ਤੁਹਾਨੂੰ ਹਰ ਰੋਜ਼ ਅਨਾਰ ਖਾਣਾ ਚਾਹੀਦਾ ਹੈ।
ਅਨਾਨਾਸ : ਅਨਾਨਾਸ ਸਾਡੇ ਸਰੀਰ ਦੇ ਨਾਲ-ਨਾਲ ਚਿਹਰੇ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਚਿਹਰੇ ਦੇ ਦਾਗ-ਧੱਬੇ, ਬਲੈਕਹੈੱਡਜ਼ ਅਤੇ ਛਾਈਆਂ ਦੂਰ ਹੁੰਦੀਆਂ ਹਨ। ਇਸ ਵਿਚ ਮੌਜੂਦ ਐਂਟੀ ਆਕਸੀਡੈਂਟ ਰੋਮ ਛਿੰਦ੍ਰਾ ਨੂੰ ਸਾਫ਼ ਕਰਕੇ ਚਿਹਰੇ ਦੀ ਰੰਗਤ ਨੂੰ ਨਿਖਾਰਦਾ ਹੈ। ਜੇ ਤੁਸੀਂ ਚਾਹੋ ਤਾਂ ਅਮਰੂਦ ਵੀ ਖਾ ਸਕਦੇ ਹੋ। ਇਹ ਸਰੀਰ ਨੂੰ ਤੰਦਰੁਸਤ ਰੱਖਦਾ ਹੈ। ਇਸ ਤੋਂ ਇਲਾਵਾ ਇਸ ਨਾਲ ਇਮਿਊਨਿਟੀ ਵੀ ਵੱਧਦੀ ਹੈ।
ਕੀਵੀ ਖਾਓ : ਕੀਵੀ ਸਾਡੇ ਸਰੀਰ ਲਈ ਸਭ ਤੋਂ ਵਧੀਆ ਫਲ ਹੈ। ਇਸ ਦੀ ਵਰਤੋਂ ਡੇਂਗੂ ਨੂੰ ਦੂਰ ਕਰਨ ਲਈ ਵੀ ਕੀਤੀ ਜਾਂਦੀ ਹੈ। ਇਸ ਨਾਲ ਸਰੀਰ ਵਿਚ ਸੈੱਲਾਂ ਦੀ ਕਮੀ ਨਹੀਂ ਹੁੰਦੀ ਹੈ। ਜੇ ਤੁਹਾਨੂੰ ਸਰਦੀਆਂ ਵਿਚ ਜ਼ੁਕਾਮ, ਖੰਘ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਹਾਨੂੰ ਕੀਵੀ ਖਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਵਿਟਾਮਿਨ ਨਾਲ ਭਰਪੂਰ ਸੰਤਰੇ ਦਾ ਸੇਵਨ ਤੁਹਾਡੇ ਲਈ ਫ਼ਾਇਦੇਮੰਦ ਹੋਵੇਗਾ। ਇਸ ਨਾਲ ਤੁਹਾਡੀ ਸਰਦੀ-ਜ਼ੁਕਾਮ ਵਰਗੀ ਹਰ ਬਿਮਾਰੀ ਦੂਰ ਰਹੇਗੀ। ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਦਾ ਜੂਸ ਬਣਾ ਕੇ ਵੀ ਪੀ ਸਕਦੇ ਹੋ।
ਕੇਲਾ : ਕੇਲਾ 12 ਮਹੀਨੇ ਚੱਲਣ ਵਾਲਾ ਫਲ ਹੈ। ਇਸ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਸਰਦੀਆਂ ਵਿਚ ਸਰੀਰ ਨੂੰ ਤੰਦਰੁਸਤ ਰੱਖਣ ਲਈ ਕੇਲਾ ਜ਼ਰੂਰ ਖਾਣਾ ਚਾਹੀਦਾ ਹੈ। ਜੇ ਤੁਸੀਂ ਕੇਲਾ ਨਹੀਂ ਖਾ ਸਕਦੇ ਤਾਂ ਤੁਸੀਂ ਇਸ ਦਾ ਸ਼ੇਕ ਬਣਾ ਕੇ ਵੀ ਪੀ ਸਕਦੇ ਹੋ। ਇਸ ਵਿਚ ਮੌਜੂਦ ਵਿਟਾਮਿਨ ਬੀ6 ਤੁਹਾਡੇ ਸਰੀਰ ਨੂੰ ਠੰਡ ਨਹੀਂ ਲੱਗਣ ਦਿੰਦਾ ਹੈ।
ਸ਼ਕਰਗੰਦ : ਇਸ ਮੌਸਮ ਵਿਚ ਸਰੀਰ ਲਈ ਸਭ ਤੋਂ ਵਧੀਆ ਹੈ। ਜੇ ਤੁਹਾਨੂੰ ਲਗਦਾ ਹੈ ਕਿ ਆਲੂ ਖਾਣ ਨਾਲ ਤੁਹਾਡੇ ਸਰੀਰ ਵਿਚ ਫੈਟ ਆ ਰਿਹਾ ਹੈ ਤਾਂ ਤੁਸੀਂ ਸ਼ਕਰਗੰਦ ਖਾ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਮਿਲਦੇ ਹਨ। ਸਰੀਰ ਠੰਡੇ ਤੋਂ ਬਚਿਆ ਰਹਿੰਦਾ ਹੈ ਅਤੇ ਗਰਮ ਰਹਿੰਦਾ ਹੈ। ਤੁਸੀਂ ਚਾਹੋ ਤਾਂ ਇਸ ਦੀ ਫਰੂਟ ਚਾਟ ਬਣਾ ਕੇ ਵੀ ਖਾ ਸਕਦੇ ਹੋ।